Police action against drugs;”ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਐਕਸ਼ਨ ‘ਚ ਹੈ। ਇਸੇ ਤਹਿਤ ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਵਿਖੇ ਵੱਡੀ ਕਾਰਵਾਈ ਦੌਰਾਨ ਪੰਚਾਇਤੀ ਜ਼ਮੀਨ ਉੱਪਰ ਅਣਅਧਿਕਾਰਤ ਕਬਜਾ ਕਰਕੇ ਨਸ਼ਾ ਤਸਕਰ ਸੁਰਜੀਤ ਸਿੰਘ ਉਰਫ ਤੋਤਾ ਵਲੋਂ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।
’10 ਮਰਲੇ ਪੰਚਾਇਤੀ ਜ਼ਮੀਨ ਉੱਪਰ ਕੀਤੇ ਕਬਜ਼ੇ ’ਤੇ ਚਲਾਈ ਗਈ ਡਿੱਚ ਮਸ਼ੀਨ’
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਵਲੋਂ ਦਿੱਤੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਅੱਜ ਪਿੰਡ ਤੋਤੀ ਵਿਖੇ ਸੁਰਜੀਤ ਸਿੰਘ ਉਰਫ ਤੋਤਾ ਵਲੋਂ 10 ਮਰਲੇ ਪੰਚਾਇਤੀ ਜ਼ਮੀਨ ਉੱਪਰ ਕੀਤੇ ਕਬਜ਼ੇ ’ਤੇ ਡਿੱਚ ਮਸ਼ੀਨ ਚਲਾਈ ਗਈ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਉਰਫ ਤੋਤਾ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਉੱਪਰ ਐਨ.ਡੀ.ਪੀ.ਐਸ. ਦੇ 18 ਵੱਖ-ਵੱਖ ਮਾਮਲੇ ਦਰਜ ਹਨ, ਜਿਨ੍ਹਾਂ ਕਾਰਨ ਉਹ ਵਿੱਚ ਜੇਲ੍ਹ ਵਿਚ ਬੰਦ ਹੈ।
‘ਕਰਨੈਲ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਦੇ 7 ਮਾਮਲੇ ਦਰਜ’
ਸੁਰਜੀਤ ਸਿੰਘ ਉਰਫ ਤੋਤਾ ਪੁੱਤਰ ਕਰਨੈਲ ਸਿੰਘ ਵਿਰੁੱਧ ਸਾਲ 2013 ਤੋਂ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ ਦੇ 7 ਮਾਮਲੇ ਦਰਜ ਹਨ ਜਦਕਿ ਉਸ ਦੀ ਪਤਨੀ ਕੁਲਵੰਤ ਕੌਰ ਉਰਫ ਬਿੱਲੋ ਵਿਰੁੱਧ ਵੀ ਨਸ਼ਾ ਤਸਕਰੀ ਨਾਲ ਸਬੰਧਿਤ 4 ਮਾਮਲੇ ਦਰਜ ਹਨ। ਤੂਰਾ ਨੇ ਦੱਸਿਆ ਕਿ ਇਸ ਜੋੜੇ ਦਾ ਪੁੱਤਰ ਰਾਹੁਲ ਵੀ ਐਨ.ਡੀ.ਪੀ.ਐਸ. ਦ 7 ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਫਰਾਰ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਜਿਲ੍ਹੇ ਵਿਚ ਨਸ਼ਾ ਤਸਕਰਾਂ ਵਿਰੁੱਧ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
‘ਪਿਛਲੇ ਕੁਝ ਸਮੇਂ ਦੌਰਾਨ ਹੀ ਨਸ਼ਾ ਤਸਕਰਾਂ ਦੀ 3.5 ਕਰੋੜ ਰੁਪੈ ਦੀ ਜਾਇਦਾਦ ਜ਼ਬਤ’
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰਾਂ ਵਲੋਂ ਸਰਕਾਰੀ ਜ਼ਮੀਨ ਉੱਪਰ ਪਿੰਡ ਬੂਟ ਤੇ ਕਪੂਰਥਲਾ ਸ਼ਹਿਰ ਦੀ ਧੱਕਾ ਕਾਲੋਨੀ ਵਿਖੇ ਕੀਤੇ ਨਜ਼ਾਇਜ਼ ਕਬਜਿਆਂ ਨੂੰ ਢਾਹਿਆ ਗਿਆ ਸੀ। ਤੂਰਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਲੋਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਨਿਲਾਮੀ ਵਿਚ ਵੀ ਤੇਜੀ ਲਿਆਂਦੀ ਗਈ ਹੈ। ਜਿਲ੍ਹੇ ਵਿਚ ਪਿਛਲੇ ਕੁਝ ਸਮੇਂ ਦੌਰਾਨ ਹੀ ਨਸ਼ਾ ਤਸਕਰਾਂ ਦੀ 3.5 ਕਰੋੜ ਰੁਪੈ ਦੀ ਜਾਇਦਾਦ ਜਬਤ ਕੀਤੀ ਗਈ ਹੈ, ਜਦਕਿ ਹੋਰ 1.5 ਕਰੋੜ ਰੁਪੈ ਦੀ ਜਾਇਦਾਦ ਜ਼ਬਤ ਕਰਨ ਲਈ ਕਾਰਵਾਈ ਅਗਲੇਰੇ ਪੱਧਰ ’ਤੇ ਚੱਲ ਰਹੀ ਹੈ।
’10 ਮਰਲੇ ਪੰਚਾਇਤੀ ਜ਼ਮੀਨ ਉੱਪਰ ਕੀਤਾ ਹੋਇਆ ਸੀ ਨਜ਼ਾਇਜ਼ ਕਬਜ਼ਾ’
ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਨਿਲਾਮ ਕਰਨ ਲਈ ਅਦਾਲਤੀ ਪ੍ਰਕਿਰਿਆ ਵਿਚ ਕੇਸਾਂ ਦੀ ਪੂਰੀ ਪੈਰਵ੍ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਵਲੋਂ ਲਗਭਗ 10 ਮਰਲੇ ਪੰਚਾਇਤੀ ਜ਼ਮੀਨ ਉੱਪਰ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸਨੂੰ ਖਾਲੀ ਕਰਨ ਲਈ ਲੋੜੀਂਦੀ ਪ੍ਰਸ਼ਾਸ਼ਕੀ ਕਾਰਵਾਈ ਤਹਿਤ ਸਬੰਧਿਤ ਨੂੰ ਨੋਟਿਸ ਦਿੱਤੇ ਗਏ ਪਰ ਕੋਈ ਪੁਖਤਾ ਜਵਾਬ ਨਾ ਹੋਣ ਕਰਕੇ ਪੂਰੀ ਕਾਨੂੰਨੀ ਪ੍ਰਕ੍ਰਿਆ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਤੇ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।