Punjab News; ਪਠਾਨਕੋਟ ਦਾ ਢਾਕੀ ਰੋਡ ਜੋ ਕਿ ਹਾਦਸਿਆਂ ਵਾਲੀ ਸੜਕ ਬਣ ਚੁੱਕਿਆ ਸੀ ਅਤੇ ਆਏ ਦਿਨ ਇਸ ਸੜਕ ਤੇ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਸੀ ਜਿਸ ਵਜਾ ਨਾਲ ਲੋਕ ਜਖਮੀ ਹੁੰਦੇ ਸਨ ਅਤੇ Daily Post ਚੈਨਲ ਦੀ ਟੀਮ ਨੇ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤਾ ਗਿਆ ਸੀ ਅਤੇ ਉਸਦੇ ਬਾਅਦ ਅੱਜ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਕੰਮ ਸ਼ੁਰੂ ਕਰਵਾਇਆ ਗਿਆ ਦੱਸਦੇ ਚਲੀਏ ਕਿ ਪਿਛਲੇ ਦੋ ਸਾਲ ਤੋਂ ਇਸ ਸੜਕ ਦਾ ਕੰਮ ਰੁਕਿਆ ਹੋਇਆ ਸੀ ਅਤੇ ਨਿਗਮ ਵੱਲੋਂ ਲਗਾਤਾਰ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਇਹ ਰੋਡ ਰੇਲਵੇ ਵਿਭਾਗ ਦੀ ਹੈ ਅਤੇ ਰੇਲਵੇ ਵਿਭਾਗ ਦੇ ਨਾਲ ਗੱਲ ਕਰਕੇ ਜਲਦ ਹੀ ਇਸ ਸੜਕ ਦੀ ਮੁਰਮਤ ਕਰਵਾ ਦਿੱਤੀ ਜਾਵੇਗੀ ਪਰ ਉਸਦੇ ਬਾਵਜੂਦ ਕੁਝ ਵੀ ਹੁੰਦਾ ਨਹੀਂ ਦਿਸ ਰਿਹਾ ਸੀ ਅਤੇ Daily Post ਤੇ ਖਬਰ ਨਸ਼ਰ ਹੋਣ ਤੋਂ ਬਾਅਦ ਇਸ ਰੋਡ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਦੋ ਦਿਨ ਦੇ ਵਿੱਚ ਰੋਡ ਬਣ ਕੇ ਤਿਆਰ ਹੋ ਜਾਵੇਗਾ ਇਸ ਸਬੰਧੀ ਜਦ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮੀਡੀਆ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਚੁੱਕਿਆ ਜਿਸ ਵਜਾ ਨਾਲ ਇਸ ਸੜਕ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਹੁਣ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਇਸ ਜਗਾ ਤੇ ਹਾਦਸੇ ਹੋਣ ਤੋਂ ਬਚ ਜਾਣਗੇ
ਦੂਜੇ ਪਾਸੇ ਜਦ ਇਸ ਸਬੰਧੀ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਧਿਆਨ ਚ ਆਉਂਦੇ ਹੀ ਉਹਨਾਂ ਵੱਲੋਂ ਰੇਲ ਮੰਤਰਾਲੇ ਨੂੰ ਚਿੱਠੀ ਲਿਖੀ ਗਈ ਸੀ ਜਿਸ ਦੇ ਬਾਅਦ ਇਸ ਕੰਮ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਅੱਜ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਦੇ ਲਈ ਨਾਲ ਹੀ ਇੱਕ ਟੈਂਪਰੇਰੀ ਰਸਤਾ ਵੀ ਬਣਾ ਦਿੱਤਾ ਗਿਆ ਹੈ ਜਿੱਥੋਂ ਲੋਕ ਆਪਣੇ ਵਾਹਨਾਂ ਸਣੇ ਨਿਕਲ ਸਕਣਗੇ ਉਹਨਾਂ ਕਿਹਾ ਕਿ ਇਸ ਸਬੰਧੀ ਪਠਾਨਕੋਟ ਦੇ ਕਈ ਸਿਆਸੀ ਆਗੂ ਕ੍ਰੈਡਿਟ ਲੈਣ ਦੀ ਹੋੜ ਵਿੱਚ ਨੇ ਉਹਨਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਹਨਾਂ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ।