Punjab News: ਰਮਨ ਅਰੋੜਾ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Jalandhar MLA Raman Arora Health Update: ਜਲੰਧਰ ਸੈਂਟਰ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਮਨ ਅਰੋੜਾ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਸ਼ਾਮ ਤੋਂ ਹੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਹੋਰ ਵਧੇਰੇ ਟੈਸਟ ਲਈ ਅੰਮ੍ਰਿਤਸਰ ਲਿਜਾਣ ਦੀ ਤਿਆਰੀ ਹੋ ਰਹੀ ਹੈ। ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਰਮਨ ਨੂੰ ਕਦੋਂ ਤੱਕ ਲੈ ਕੇ ਜਾਇਆ ਜਾਵੇਗਾ। ਕਿਉਂਕਿ ਸ਼ਾਮ ਤੋਂ ਹੀ ਅੰਮ੍ਰਿਤਸਰ ਲਿਜਾਣ ਦੀ ਤਿਆਰੀ ਤਾਂ ਕੀਤੀ ਜਾ ਰਹੀ ਸੀ, ਪਰ ਰਮਨ ਅਰੋੜਾ ਨੂੰ ਸਿਵਲ ਹਸਪਤਾਲ ਤੋਂ ਬਾਹਰ ਨਹੀਂ ਕੱਢਿਆ ਗਿਆ।
ਸਿਕਊਰਟੀ ਦੇ ਲਈ ਪੁਲਿਸ ਵੱਲੋਂ ਸਿਵਲ ਹਸਪਤਾਲ ਦੇ ਗੇਟ ਵੀ ਬੰਦ ਕਰਵਾਏ ਗਏ ਹਨ।
ਜਬਰੀ ਵਸੂਲੀ ਨੂੰ ਲੈ ਕੇ ਨਵੀਂ ਐਫਆਈਆਰ
ਦੱਸ ਦੇਈਏ ਕਿ ਰਮਨ ਅਰੋੜਾ, ਜੋ ਕਿ ਜਬਰੀ ਵਸੂਲੀ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਰਿਮਾਂਡ ‘ਤੇ ਹੈ, ਨੂੰ ਅੱਜ ਅਦਾਲਤ ਨੇ 3 ਦਿਨ ਲਈ ਵਧਾ ਦਿੱਤਾ ਹੈ। ਪਰ ਅਜਿਹੀ ਸਥਿਤੀ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।