Flood In Punjab; ਹੜ੍ਹ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਆ ਚੁੱਕੇ ਹਨ ਇਸਦੇ ਚਲਦੇ ਕਈ ਪਿੰਡ ਪ੍ਰਸ਼ਾਸਨ ਵੱਲੋਂ ਖਾਲੀ ਵੀ ਕਰਵਾ ਲਏ ਗਏ ਹਨ। ਜਿੱਥੇ ਇਨਸਾਨਾਂ ਦੇ ਲਈ ਲੋਕ ਰਾਸ਼ਨ ਪਾਣੀ ਪੰਜਾਬ ਭਰ ਤੋਂ ਲੈ ਕੇ ਜਾ ਰਹੇ ਹਨ ਉਥੇ ਹੀ ਮਲੇਰਕੋਟਲਾ ਦੇ ਨਜ਼ਦੀਕ ਪਿੰਡ ਕੁੱਪ ਕਲਾਂ ਦੀ ਤਾਰਾ ਫੀਡ ਕੰਪਨੀ ਵੱਲੋਂ ਪਸੂਆਂ ਦੇ ਲਈ ਫੀਡ ਦੇ ਅਨੇਕਾਂ ਟਰੱਕ ਭੇਜੇ ਗਏ ਹਨ। ਇਸ ਨੂੰ ਐਮ.ਐਲ.ਏ.ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ੍ਹ ਵੱਲੋਂ ਹਰੀ ਝੰਡੀ ਦਿੱਤੀ ਗਈ। ਗੱਜਣ ਮਾਜਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਬਹੁਤ ਜਿਆਦਾ ਜਰੂਰਤ ਹੈ ਕਿ ਪਸ਼ੂਆਂ ਨੂੰ ਫੀਡ ਅਤੇ ਹਰਾ ਚਾਰਾ ਦੇਣਾ ਬਣਦਾ ਹੈ ਤਾਂ ਜੋ ਉਹ ਭੁੱਖੇ ਨਾ ਮਰਨ ਇਸ ਲਈ ਅਸੀਂ ਇਥੋਂ ਅਨੇਕਾਂ ਟਰੱਕ ਫੀਡ ਦੇ ਭੇਜੇ ਹਨ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਲੋਕਾਂ ਨੂੰ ਸਰਦਾ ਹੈ, ਉਹ ਰਾਸ਼ਨ ਪਾਣੀ ਹੀੜ ਜਾਂ ਹੋਰ ਚੀਜ਼ਾਂ ਜਿਹੜੀਆਂ ਕਿ ਉੱਥੇ ਦੇਣ ਤਾਂ ਜੋ ਕਿ ਕੋਈ ਭੁੱਖਾ ਇਨਸਾਨ ਜਾ ਪਸ਼ੂ ਨਾ ਮਰਨ ਲੋਕਾਂ ਨੇ ਵੀ ਇਸ ਕੰਮ ਦੀ ਵੱਧ ਚੜ ਕੇ ਸਰਾਨਾ ਕੀਤੀ ਅਤੇ ਕਿਹਾ ਕਿ ਅਸੀਂ ਵੀ ਪਿੰਡਾਂ ਦੇ ਵਿੱਚ ਰਾਸਣ ਅਤੇ ਹੋਰ ਸਮਾਨ ਇਕੱਠਾ ਕਰਕੇ ਹੜ ਪੀੜਤਾਂ ਲਈ ਭੇਜਾਂਗੇ।ਮਾਨ ਇਕੱਠਾ ਕਰਕੇ ਹੜ ਪੀੜਤਾਂ ਲਈ ਭੇਜਾਂਗੇ।

ਬਿਕਰਮ ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ’ਤੇ 6 ਸਤੰਬਰ ਨੂੰ ਅਗਲੀ ਸੁਣਵਾਈ
Bikram majhitia disproportionate assets case; ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਨਾਭਾ ਜੇਲ੍ਹ ’ਚ ਆਪਣੀ ਬੈਰਕ ਬਦਲਣ ਵਾਲੀ ਦਾਇਰ ਅਰਜ਼ੀ ’ਤੇ ਐਡਵੋਕੇਟ ਐੱਚ. ਐੱਸ. ਧਨੋਆ ਬਚਾਅ ਪੱਖ ਵੱਲੋਂ ਪੇਸ਼ ਹੋਏ, ਜਦੋਂ ਕਿ ਸਰਕਾਰ ਵੱਲੋਂ ਪ੍ਰੀਤਇੰਦਰ ਪਾਲ...