Amritsar: ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦਾ ਪੇਟ ਭਰਿਆ ਹੈ, ਪਰੰਤੂ ਅੱਜ ਉਹ ਖੁਦ ਭੁੱਖਾ ਹੈ, ਇਸ ਸੰਕਟ ਦੀ ਘੜੀ ਵਿਚ ਕੇਂਦਰ ਨੂੰ ਇਨਾਂ ਦੀ ਬਾਂਹ ਫੜਣੀ ਚਾਹੀਦੀ ਸੀ।
Ajnala Grain Market: ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਉਥੇ ਕਿਸਾਨਾਂ ਵਲੋਂ ਪਹਿਲੇ ਦਿਨ ਲਿਆਂਦੀ ਗਈ ਬਾਸਮਤੀ ਨੂੰ ਦੇਖਦਿਆਂ ਬੜੇ ਉਦਾਸ ਮੰਨ ਨਾਲ ਕਿਹਾ ਕਿ ਪਿਛਲੇ ਸਾਲ ਇੰਨਾਂ ਦਿਨਾਂ ਵਿੱਚ ਇਸ ਦਾਣਾ ਮੰਡੀ ਵਿੱਚ ਬਾਸਮਤੀ ਦੇ ਅੰਬਾਰ ਲੱਗੇ ਹੋਏ ਸੀ, ਪਰ ਇਸ ਵਾਰ ਕੁਦਰਤੀ ਮਾਰ ਕਰਕੇ ਇਸ ਮੰਡੀ ਵਿੱਚ ਕੇਵਲ 200 ਕੁਇੰਟਲ ਤੱਕ ਹੀ ਬਾਸਮਤੀ ਪੁੱਜੀ ਹੈ ਅਤੇ ਉਸਦੀ ਹਾਲਤ ਠੀਕ ਨਹੀਂ ਹੈ।
ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਕਰਕੇ ਸਾਡੀ 30 ਹਜ਼ਾਰ ਏਕੜ ਝੋਨਾ ਖਰਾਬ ਹੋਇਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਕੇਵਲ 1600 ਕਰੋੜ ਦੀ ਨਿਗੁਣੀ ਜਿਹੀ ਮਦਦ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ। ਧਾਲੀਵਾਲ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਕਰਕੇ ਕਿਸਾਨਾਂ ਦਾ ਬਹੁਤ ਵੱਡੀ ਮਾਤਰਾ ਵਿੱਚ ਨੁਕਸਾਨ ਹੋਇਆ ਹੈ, ਜਿਥੇ ਉਨਾਂ ਦੀ ਫਸਲ ਤਬਾਹ ਹੋਈ ਹੈ , ਓਥੇ ਉਨਾਂ ਦੇ ਘਰ ਵੀ ਢਹਿ ਗਏ ਹਨ, ਖੇਤ ਪਾਣੀ ਹੇਠਾਂ ਆ ਗਏ ਹਨ ਅਤੇ ਲੋਕਾਂ ਦੇ ਰੋਜ਼ਗਾਰ ਵੀ ਤਬਾਹ ਹੋ ਗਏ ਹਨ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦਾ ਪੇਟ ਭਰਿਆ ਹੈ, ਪਰੰਤੂ ਅੱਜ ਉਹ ਖੁਦ ਭੁੱਖਾ ਹੈ, ਇਸ ਸੰਕਟ ਦੀ ਘੜੀ ਵਿਚ ਕੇਂਦਰ ਨੂੰ ਇਨਾਂ ਦੀ ਬਾਂਹ ਫੜਣੀ ਚਾਹੀਦੀ ਸੀ। ਪਰ ਸਾਡੇ ਪੰਜਾਬ ਨਾਲ ਕੇਂਦਰ ਹਮੇਸ਼ਾ ਹੀ ਮਤਰਈ ਮਾਂ ਵਾਲਾ ਸਲੂਕ ਕਰਦਾ ਰਿਹਾ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਨਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ।