Sangrur News: ਜਾਣਕਾਰੀ ਮੁਤਾਬਕ ਜਸ਼ਨਦੀਪ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਸੀ। ਜਿਸ ਦੌਰਾਨ ਉਹ ਡਿਊਟੀ ‘ਤੇ ਬਿਮਾਰ ਹੋ ਗਿਆ ਅਤੇ ਛੁੱਟੀ ਲੈ ਕੇ ਘਰ ਆ ਗਿਆ।
Army Jawan Jashandeep Singh: ਹਲਕਾ ਲੰਬੀ ਦੇ ਪਿੰਡ ਬਾਦਲ ਵਿਖੇ ਮੰਦਭਾਗੀ ਖਬਰ ਆਈ ਸਾਹਮਣੇ। ਬਾਦਲ ਪਿੰਡ ਦੇ ਜਸ਼ਨਦੀਪ ਸਿੰਘ ਜਿਸ ਦੀ ਉਮਰ ਮਹਿਜ਼ 22 ਸਾਲ ਸੀ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ ਜਸ਼ਨਦੀਪ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਸੀ। ਜਿਸ ਦੌਰਾਨ ਉਹ ਡਿਊਟੀ ‘ਤੇ ਬਿਮਾਰ ਹੋ ਗਿਆ ਅਤੇ ਛੁੱਟੀ ਲੈ ਕੇ ਘਰ ਆ ਗਿਆ।

ਬਿਮਾਰ ਜਸ਼ਨਦੀਪ ਨੂੰ ਦਿੱਲੀ ਦੇ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਜਸ਼ਨਦੀਪ ਦੀ ਮੌਤ ਹੋ ਗਈ। ਜਸ਼ਨਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਬਾਦਲ ਵਿੱਚ ਲਿਆਂਦੀ ਗਈ ਹੈ। ਫੌਜ ਦੇ ਵੱਲੋਂ ਸਲਾਮੀ ਦੇ ਕੇ ਜਸ਼ਨਦੀਪ ਦੀ ਮ੍ਰਿਤਕ ਦੇਹ ਘਰ ਵਿੱਚ ਲਿਆਂਦੀ ਗਈ ਤੇ ਕੁਝ ਦੇਰ ਬਾਅਦ ਜਸ਼ਨਦੀਪ ਦਾ ਅੰਤਿਮ ਸਸਕਾਰ ਪਿੰਡ ਬਾਦਲ ਦੇ ਸ਼ਮਸਾਨ ਘਾਟ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।

ਪਰਿਵਾਰ ਦੇ ਹਾਲਾਤ ਬੜੇ ਨਾਜ਼ੁਕ ਦੱਸੇ ਜਾ ਰਹੇ ਨੇ ਅੱਜ ਤੋਂ ਤਕਰੀਬਨ ਦੋ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਜਸ਼ਨਦੀਪ ਸਿੰਘ ਦਾ ਅੰਤਿਮ ਸਸਕਾਰ ਫ਼ੌਜੀ ਰਸਮਾਂ ਮੁਤਾਬਕ ਕੀਤਾ ਗਿਆ। ਫਿਲਹਾਲ ਇਸ ਦੁੱਖ ਦੀ ਘੜੀ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਨਹੀਂ ਆਇਆ। ਫੌਜੀ ਦੇ ਅੰਤਿਮ ਸਸਕਾਰ ਮੌਕੇ ਐਸਡੀਐਮ ਮਲੋਟ ਵੀ ਸ਼ਾਮਲ ਹੋਏ।