Patiala News: ਸ਼ਰਧਾਲੂਆਂ ਦੀ ਹੋ ਰਹੀ ਲੁੱਟ ‘ਤੇ ਚੱਲ ਰਹੇ ਵਿਵਾਦ ਮਗਰੋਂ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਐਡਵਾਈਜਰੀ ਅਤੇ ਮੈਨੇਜਿੰਗ ਕਮੇਟੀ ਨੂੰ ਸਰਕਾਰ ਵਲੋਂ ਬਦਲ ਦਿੱਤਾ ਗਿਆ ਹੈ।
Patiala Mata Kali Temple: ਅਕਸਰ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਦੁਕਾਨਾਂ ਵਾਲੇ ਪ੍ਰਸ਼ਾਦ ਦੇ ਨਾਂਅ ‘ਤੇ ਸ਼ਰਧਾ ਨਾਲ ਆਏ ਭਗਤਾਂ ਨਾਲ ਲੁੱਟ ਕਰਦੇ ਹਨ। ਲਗਾਤਾਰ ਪ੍ਰਸ਼ਾਦ ਦੇ ਮੁੱਦੇ ਤੇ ਸ਼ਰਧਾਲੂਆਂ ਦੀ ਹੋ ਰਹੀ ਲੁੱਟ ‘ਤੇ ਚੱਲ ਰਹੇ ਵਿਵਾਦ ਮਗਰੋਂ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਐਡਵਾਈਜਰੀ ਅਤੇ ਮੈਨੇਜਿੰਗ ਕਮੇਟੀ ਨੂੰ ਸਰਕਾਰ ਵਲੋਂ ਬਦਲ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਦਰ ਦੀ ਮੈਨੇਜਿੰਗ ਕਮੇਟੀ ਚੋਂ ਡੀਸੀ ਨੂੰ ਚੇਅਰ ਪਰਸਨ ਦੇ ਪਦ ਤੋਂ ਹਟਾ ਕੇ ਟ੍ਰਾਈਡੈਂਟ ਗਰੁੱਪ ਦੇ ਮਾਲਕ ਅਤੇ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਮੰਦਰ ਦੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਹੁਣ ਡੀਸੀ ਪਟਿਆਲਾ ਨੂੰ ਮੈਂਬਰ ਸੈਕਟਰੀ ਬਣਾ ਕੇ ਅਹੁਦੇ ਤੋਂ ਬਦਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਕਾਰੋਬਾਰੀ ਸੰਜੇ ਸਿੰਘਲਾ, ਸੀਏ ਅਜੇ ਅਲੀਪੁਰੀਆ, ਇੰਦਰਜੀਤ ਮਹਾਜਨ, ਡਾਕਟਰ ਰਾਜ ਕੁਮਾਰ ਗੁਪਤਾ, ਏਐਸ ਮਿੱਤਲ, ਜੇਕੇ ਜੋਸ਼ੀ ,ਬਿਮਲ ਜੈਨ ਅਤੇ ਮਹੇਸ਼ ਮਿੱਤਲ ਨੂੰ ਵੀ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਲਗਾਤਾਰ ਮੰਦਰ ਦੇ ਬਾਹਰ ਹੋ ਰਹੇ ਝਗੜਿਆਂ ਨੂੰ ਦੇਖਦੇ ਹੋਏ ਇਸ ਕਮੇਟੀ ਨੇ ਮੰਗਲਵਾਰ ਨੂੰ ਮੀਟਿੰਗ ਕਾਲ ਕਰਨ ਲਈ ਹੈ। ਨਾਲ ਹੀ ਅਜਿਹੇ ਮਾਮਲਿਆਂ ਮਗਰੋਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ ਗਏ। ਜਦੋਂ ਅੰਬਾਲਾ ਤੋਂ ਆਏ ਇੱਕ ਸ਼ਰਧਾਲੂ ਦਾ ਧੱਕੇ ਨਾਲ 2900 ਦਾ ਬਿੱਲ ਬਣਾਇਆ ਗਿਆ। ਪ੍ਰਸ਼ਾਦ ਨੂੰ ਲੈ ਕੇ ਭਗਤਾਂ ਦੀ ਲੁੱਟ ਦੇ ਮਾਮਲੇ ‘ਚ ਬੀਤੇ ਦਿਨ ਵੀ ਇੱਕ ਦੁਕਾਨਦਾਰ ਔਰਤ ਵਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ।