Jammu End Kashmir Punjab Youth Beatan; ਰਣਜੀਤ ਸਾਗਰ ਡੈਮ ਜੋ ਕਿ ਤਿੰਨ ਪਾਸਿਓਂ ਘਿਰਿਆ ਹੋਇਆ ਹੈ ਜਿਸ ਦੇ ਇੱਕ ਪਾਸੇ ਪੰਜਾਬ, ਹਿਮਾਚਲ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਸਰਹੱਦ ਲੱਗਦੀ ਹੈ ਅਤੇ ਹਰ ਸਾਲ ਤਿੰਨਾਂ ਸੂਬਿਆਂ ਵੱਲੋਂ ਆਪਣੇ ਆਪਣੇ ਹਿੱਸੇ ਵੱਲ ਆਉਂਦੀ ਝੀਲ ਦਾ ਠੇਕਾ ਮੱਛੀ ਫੜਨ ਵਾਲੇ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਹੈ ਜਿਸ ਨਾਲ ਵਿਭਾਗ ਨੂੰ ਵਿੱਤੀ ਫਾਇਦਾ ਵੀ ਹੁੰਦਾ ਹੈ ਦਰਜੇ ਨਾਲ ਚਲੀਏ ਕਿ ਇਸ ਸਾਲ ਰਣਜੀਤ ਸਾਗਰ ਡੈਮ ਦੇ ਪੰਜਾਬ ਵਾਲੇ ਹਿੱਸੇ ਆਉਂਦੀ ਝੀਲ ਦਾ ਠੇਕਾ 42 ਲੱਖ ਰੁਪਏ ਦੇ ਵਿੱਚ ਹੋਇਆ ਸੀ ਅਤੇ ਠੇਕੇਦਾਰ ਵੱਲੋਂ ਆਪਣੇ ਮੁਲਾਜ਼ਮ ਰੱਖੇ ਹੋਏ ਨੇ ਅਤੇ ਜੂਨ ਮਹੀਨਾ ਚਲਣ ਕਰਕੇ ਦੇ ਨਾਲ ਮਛਲੀ ਫੜਨ ਉੱਤੇ ਪੂਰਨ ਤੌਰ ਤੇ ਪਾਬੰਦੀ ਲੱਗੀ ਹੋਈ ਹੈ ਅਤੇ ਕੋਈ ਸ਼ਰਾਰਤੀ ਅਨਸਰ ਚੋਰੀ ਛਿਪੇ ਝੀਲ ਚੋਂ ਮੱਛੀਆਂ ਨਾ ਫੜੇ ਉਸਦੇ ਲਈ ਠੇਕੇਦਾਰ ਵੱਲੋਂ ਆਪਣੇ 4 ਮੁਲਾਜ਼ਮ ਰਾਤ ਮੌਕੇ ਲਗਾਏ ਹੋਏ ਸਨ ਜੋ ਕਿ ਪੰਜਾਬ ਦੀ ਹੱਦ ਵਿੱਚ ਬੈਠੇ ਹੋਏ ਸਨ ਜਿਨਾਂ ਵਿਚੋਂ 2 ਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਤਸ਼ੱਦਦ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੋਹਾਂ ਨੇ ਮੌਕੇ ਤੋਂ ਭਜ ਕੇ ਆਪਣੀ ਜਾਨ ਬਚਾਈ ਹੈ ਇਸ ਸਬੰਧੀ ਆਰੋਪ ਲਗਾਉਂਦੇ ਹੋਏ ਪੀੜਤਾਂ ਨੇ ਦੱਸਿਆ ਕਿ ਉਹ ਝੀਲ ਦੀ ਰਾਖੀ ਦੇ ਲਈ ਪੰਜਾਬ ਵਾਲੇ ਹਿੱਸੇ ਚ ਬੈਠੇ ਹੋਏ ਸਨ ਕਿ ਜੰਮੂ ਕਸ਼ਮੀਰ ਦੇ ਪੁਲਿਸ ਮੁਲਜ਼ਮਾਂ ਨੇ ਆ ਕੇ ਉਹਨਾਂ ਨੂੰ ਪਹਿਲੇ ਕੁੱਟਿਆ ਅਤੇ ਬਾਅਦ ਵਿੱਚ ਥਾਣੇ ਲੈ ਗਏ ਜਿੱਥੇ ਜਾ ਮੁੜ ਇਹਨਾਂ ਉੱਤੇ ਤਸ਼ੱਦਦ ਢਾਈ ਗਈ ਜਿਸ ਦੇ ਬਾਅਦ ਪਰਿਵਾਰ ਵੱਲੋਂ ਇਹਨਾਂ ਨੂੰ ਬਾਹਰ ਕਢਵਾਇਆ ਗਿਆ ਅਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਤਸਵੀਰਾਂ ਆਪਣੇ ਮੂੰਹੋਂ ਬਿਆਨ ਕਰਦੀਆਂ ਨੇ ਕਿ ਆਖਰ ਕਿਸ ਕਦਰ ਜੰਮੂ ਕਸ਼ਮੀਰ ਪੁਲਿਸ ਨੇ ਇਹਨਾਂ ਉੱਤੇ ਤਸ਼ਦਤ ਕੀਤੀ ਹੋਵੇਗੀ ਜੇਕਰ ਇਹਨਾਂ ਨੌਜਵਾਨਾਂ ਦੇ ਜਿਸਮ ਦੀ ਗੱਲ ਕਰੀਏ ਤਾਂ ਡਾਂਗਾਂ ਸੋਟਿਆਂ ਨਾਲ ਜੋ ਮਾਰ ਲੱਗੀ ਹੈ ਉਹ ਤਾਂ ਲੱਗੀ ਹੀ ਹੈ ਪਰ ਕਈ ਥਾਵਾਂ ਤੇ ਦੰਦਾਂ ਦੇ ਨਿਸ਼ਾਨ ਵੀ ਵੇਖਣ ਨੂੰ ਮਿਲੇ ਹਨ ਅਤੇ ਇਹਨਾਂ ਪੀੜਤਾਂ ਦਾ ਕਹਿਣਾ ਹੈ ਕਿ ਜਿਸ ਮੌਕੇ ਇਹ ਸਾਰਾ ਹਾਦਸਾ ਵਾਪਰਿਆ ਉਸ ਮੌਕੇ ਜੰਮੂ ਕਸ਼ਮੀਰ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬੀ ਹਾਲਾਤ ਵਿੱਚ ਉਹਨਾਂ ਵੱਲੋਂ ਪੰਜਾਬ ਚ ਦਾਖਲ ਹੋ ਉਹਨਾਂ ਤੇ ਤਸ਼ੱਦਦ ਢਾਈ ਗਈ ਹੈ ਅਤੇ ਉਹ ਇਨਸਾਫ ਦੀ ਮੰਗ ਕਰਦੇ ਹਨ ਦੂਜੇ ਪਾਸੇ ਜਦ ਇਸ ਸਬੰਧੀ ਇਹਨਾਂ ਪੀੜਤਾਂ ਦੇ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਮੌਕੇ ਮੇਰੇ ਚਾਰ ਮੁਲਾਜ਼ਮ ਰਣਜੀਤ ਸਾਗਰ ਡੈਮ ਝੀਲ ਦੀ ਰਾਖੀ ਕਰਨ ਲਈ ਬੈਠੇ ਹੋਏ ਸਨ ਤਾਂ ਕਿ ਕੋਈ ਚੋਰੀ ਛੁਪੇ ਮੱਛੀ ਨੂੰ ਨਾ ਫੜ ਸਕੇ ਇਸ ਦੌਰਾਨ ਜੰਮੂ ਕਸ਼ਮੀਰ ਪੁਲਿਸ ਨੇ ਪੰਜਾਬ ਚ ਦਾਖਲ ਹੋ ਸਾਡੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਜਿਸ ਨੂੰ ਵੇਖਦੇ ਹੋਏ ਦੋ ਮੁਲਾਜ਼ਮ ਉਥੋਂ ਭੱਜ ਨਿਕਲੇ ਅਤੇ ਦੋਵਾਂ ਨੂੰ ਫੜ ਕੇ ਪੁਲਿਸ ਆਪਣੇ ਨਾਲ ਥਾਣੇ ਲੈ ਗਈ ਜਿੱਥੇ ਉਹਨਾਂ ਨਾਲ ਵੱਡੇ ਪੱਧਰ ਤੇ ਮਾਰਕੁੱਟ ਕੀਤੀ ਗਈ ਹੈ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜੋ ਵੀ ਪੁਲਿਸ ਮੁਲਾਜ਼ਮ ਇਸ ਵਾਰਦਾਤ ਚ ਸ਼ਾਮਿਲ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।

ਸਰਕਾਰ ਦੇ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਮੁਲਾਜ਼ਮਾਂ ਨੇ ਕੀਤੀ ਸੰਘਰਸ਼ ਦੀ ਪੱਕੇ ਪੈਰੀ ਤਿਆਰੀ
Bus transport employees prepare for strike; ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਰਕਾਰ ਦੇ ਖਿਲਾਫ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਪੱਕੇ ਤੌਰ ਤੇ ਮੋਰਚਾ ਖੋਲਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ...