Attari Wagah Border News: ਅਟਾਰੀ ਵਾਹਘਾ ਬਾਰਡਰ ’ਤੇ ਬੀਐਸਐਫ ਵੱਲੋਂ ਕੀਤੇ ਜਾਣ ਵਾਲੀ ਰਿਟ੍ਰੀਟ ਸੈਰੇਮਨੀ ’ਤੇ ਵੀ ਪਹਿਲਗਾਮ ਅੱਤਵਾਦੀ ਹਮਲੇ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਰੋਸ ਦੇ ਚੱਲਦੇ ਬੀਐਸਐਫ ਵੱਲੋਂ ਕੀਤੇ ਜਾਣ ਵਾਲੀ ਰਿਟ੍ਰੀਟ ਸੈਰੇਮਨੀ ’ਚ ਕਈ ਵੱਡੇ ਬਦਲਾਅ ਕੀਤੇ ਗਏ ਹਨ।
ਕੀਤੇ ਗਏ ਵੱਡੇ ਬਦਲਾਅ ਦੇ ਚੱਲਦੇ ਬਿਨਾਂ ਹੱਥ ਮਿਲਾਏ ਜ਼ੀਰੋ ਲਾਈਨ ’ਤੇ ਲੱਗੇ ਗੇਟ ਬੰਦ ਰੱਖੇ ਗਏ ਅਤੇ ਬਿਨਾਂ ਹੱਥ ਮਿਲਾਏ ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਗਈ। ਰਿਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਹਮੇਸ਼ਾ ਬੀਐਸਐਫ ਅਤੇ ਪਾਕਿ ਰੇਂਜਰਸ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਨ। ਜ਼ੀਰੇ ਲਾਈਨ ਤੇ ਲੱਗੇ ਗੇਟ ਖੋਲ੍ਹ ਕੇ ਹੀ ਝੰਡਾ ਉਤਾਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ।
ਦੱਸ ਦਈਏ ਕਿ ਅੱਜ ਦੀ ਹੋਈ ਪਰੇਡ ਨੂੰ ਦੇਖਣ ਲਈ ਪਹੁੰਚੇ ਦੇਸ਼ ਭਰ ਦੇ ਸੈਲਾਨੀਆਂ ਵੱਲੋਂ ਪਹਿਲਗਾਮ ’ਤੇ ਹੋਏ ਅੱਤਵਾਦੀ ਹਮਲੇ ਦਾ ਤਿੱਖਾ ਵਿਰੋਧ ਕੀਤਾ ਗਿਆ। ਨਾਲ ਹੀ ਹਿੰਦੂਸਤਾਨ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਕੇ ਦੇਸ਼ ਪ੍ਰਤੀ ਪ੍ਰੇਮ ਦਾ ਕੀਤਾ ਪ੍ਰਗਟਾਵਾ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ।