Reshuffle in Punjab Cabinet: ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਵਿਭਾਗ ਵਾਪਸ ਲੈ ਲਿਆ ਹੈ।
Sanjeev Arora becomes New Power Minister: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸਰਕਾਰ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਵਿਭਾਗ ਵਾਪਸ ਲੈ ਲਿਆ ਹੈ। ਹਰਭਜਨ ਸਿੰਘ ਈਟੀਓ ਹੁਣ ਸਿਰਫ਼ ਲੋਕ ਨਿਰਮਾਣ ਵਿਭਾਗ ਦੇਖਣਗੇ। ਹੁਣ ਪਾਵਰਕਾਮ ਦੀ ਜ਼ਿੰਮੇਵਾਰੀ ਲੁਧਿਆਣਾ ਦੇ ਪੱਛਮੀ ਹਲਕੇ ਦੇ ਵਿਧਾਇਕ ਸੰਜੀਵ ਅਰੋੜਾ ਨੂੰ ਸੌਂਪ ਦਿੱਤੀ ਗਈ ਹੈ।
ਦੱਸ ਦਈਏ ਕਿ ਸੰਜੀਵ ਅਰੋੜਾ ਪਹਿਲਾਂ ਉਦਯੋਗ, ਨਿਵੇਸ਼ ਪ੍ਰਮੋਸ਼ਨ, ਐਨਆਰਆਈ ਮਾਮਲਿਆਂ ਦੇ ਵਿਭਾਗ ਦੇਖ ਰਹੇ ਸਨ। ਹੁਣ ਅਰੋੜਾ ਚਾਰੇ ਮਹੱਤਵਪੂਰਨ ਵਿਭਾਗ ਦੇਖਣਗੇ।
