Train Accident in Odisha: ਓਡੀਸ਼ਾ ‘ਚ ਰੇਲ ਹਾਦਸਾ ਵਾਪਰਿਆ ਹੈ। ਬੈਂਗਲੁਰੂ ਤੋਂ ਗੁਹਾਟੀ ਜਾ ਰਹੀ ਕਾਮਾਖਿਆ ਐਕਸਪ੍ਰੈਸ (12251) ਦੇ 11 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਰਾਤ 12 ਤੋਂ 12:30 ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੁਰਦਾ ਡਵੀਜ਼ਨ ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਫਿਲਹਾਲ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਇਸ ਘਟਨਾ ਬਾਰੇ ਈਸਟ ਕੋਸਟ ਰੇਲਵੇ ਦੇ ਸੀਪੀਆਰਓ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸਾਨੂੰ 12551 ਕਾਮਾਖਿਆ ਸੁਪਰਫਾਸਟ ਐਕਸਪ੍ਰੈਸ ਦੇ ਕੁਝ ਡੱਬੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲੀ ਹੈ। ਸਾਨੂੰ ਸੂਚਨਾ ਮਿਲੀ ਹੈ ਕਿ 11 ਏਸੀ ਕੋਚ ਪਟੜੀ ਤੋਂ ਉਤਰ ਗਏ ਹਨ। ਕੋਈ ਜ਼ਖਮੀ ਨਹੀਂ ਹੋਇਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ, ਦੁਰਘਟਨਾ ਰਾਹਤ ਰੇਲ ਗੱਡੀਆਂ, ਐਮਰਜੈਂਸੀ ਮੈਡੀਕਲ ਉਪਕਰਣ ਭੇਜੇ ਗਏ ਹਨ।
ਡੀਆਰਐਮ ਖੁਰਦਾ ਰੋਡ, ਜੀਐਮ/ਈਸੀਓਆਰ ਅਤੇ ਹੋਰ ਉੱਚ ਪੱਧਰੀ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਜਾਂਚ ਤੋਂ ਬਾਅਦ ਕਾਰਨ ਪਤਾ ਲੱਗੇਗਾ। ਸਾਡੀ ਪਹਿਲੀ ਤਰਜੀਹ ਰੂਟ ‘ਤੇ ਉਡੀਕ ਕਰ ਰਹੀਆਂ ਟਰੇਨਾਂ ਨੂੰ ਮੋੜਨਾ ਅਤੇ ਬਹਾਲੀ ਦਾ ਕੰਮ ਸ਼ੁਰੂ ਕਰਨਾ ਹੈ।
Read More: ਜਲਦ ਸ਼ੁਰੂ ਹੋਵੇਗੀ ਜਲੰਧਰ ਏਅਰਪੋਰਟ ਤੋਂ ਮੁੰਬਈ ਲਈ ਰੋਜ਼ਾਨਾ ਉਡਾਣ,ਇਹਨਾਂ ਸ਼ਹਿਰਾਂ ਨੂੰ ਹੋਵੇਗਾ ਵੱਡਾ ਫ਼ਾਇਦਾ