Punjab News; ਦਸੂਹਾ ਦੇ ਪਿੰਡ ਬੇਬੋਵਾਲ ਚਾਨੀਆ ਦੇ ਵਸਨੀਕ 55 ਸਾਲਾ ਜਸਵਿੰਦਰ ਸਿੰਘ ਦੀ ਕੱਲ੍ਹ ਮੋਗਾ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਜਸਵਿੰਦਰ ਸਿੰਘ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਅਤੇ ਦਸੂਹਾ ਤੋਂ ਰੇਤ ਉਤਾਰਨ ਲਈ ਮੋਗਾ ਗਿਆ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵਿੰਦਰ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਟਰੱਕ ਵਿੱਚ ਰੇਤ ਲੈ ਕੇ ਮੋਗਾ ਗਿਆ ਸੀ। ਕੱਲ੍ਹ ਸਾਨੂੰ ਮੋਗਾ ਤੋਂ ਫੋਨ ਆਇਆ ਕਿ ਤੁਹਾਡੇ ਪਿਤਾ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਜਿਸ ਜਗ੍ਹਾ ‘ਤੇ ਰੇਤ ਉਤਾਰੀ ਜਾਣੀ ਸੀ, ਉਹ ਇੱਕ ਰਿਹਾਇਸ਼ੀ ਪਲਾਟ ਸੀ ਅਤੇ ਉੱਥੇ 11000 ਵੋਲਟ ਦੀ ਬਿਜਲੀ ਦੀ ਤਾਰ ਬਹੁਤ ਨੇੜੇ ਸੀ। ਜਦੋਂ ਟਰੱਕ ਉਨ੍ਹਾਂ ਤਾਰਾਂ ਹੇਠੋਂ ਲੰਘਿਆ ਤਾਂ ਗੱਡੀ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਮੇਰੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਸਾਨੂੰ ਦੱਸਿਆ ਕਿ ਇਸ ਜਗ੍ਹਾ ‘ਤੇ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਪਰ ਬਿਜਲੀ ਵਿਭਾਗ ਇਨ੍ਹਾਂ ਤਾਰਾਂ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕਰਦਾ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਮੇਰੇ ਪਿਤਾ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਸਨ। ਮੇਰੀਆਂ ਦੋ ਭੈਣਾਂ ਹਨ ਜਿਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਹੈ। ਪਰਿਵਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਸ਼ਰਮਨਾਕ ਘਟਨਾ! ਬਜ਼ੁਰਗ ਮਾਤਾ ਦੀ ਲੁੱਟੀ ਪੈਨਸ਼ਨ, ਘਟਨਾ ਸੀਸੀਟੀਵੀ ਕੈਮਰੇ ‘ਚ ਹੋਈ ਕੈਦ
Amritsar News; ਅਮ੍ਰਿਤਸਰ ਤੋਂ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਬਾਈਕ ਤੇ ਸਵਾਰ ਅਣਪਛਾਤੇ ਲੁਟੇਰੇ ਇੱਕ ਬਜ਼ੁਰਗ ਮਹਿਲਾਂ ਕੋਲੋਂ 3000 ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਚੋਰੀ ਕਰ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਖਬਰ ਤੋਂ ਬਾਅਦ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ...