ATM Robbery In Gurdaspur:ਅੱਜ ਦੇ ਸਮੇਂ ਚ ਜਿੱਥੇ ਆਨਲਾਈਨ ਠੱਗੀਆਂ ਦੇ ਮਾਮਲਿਆਂ ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਏ ਉਥੇ ਹੀ ਦੂਜੇ ਪਾਸੇ ਏਟੀਐਮ ਚੋਂ ਧੋਖੇ ਨਾਲ ਪੈਸੇ ਕਢਵਾਉਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ।
ਤਾਜ਼ਾ ਮਾਮਲਾ ਹੁਸਿ਼ਆਰਪੁਰ ਤੋਂ ਹੀ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਨੌਜਵਾਨ ਨੂੰ ਗੁੰਮਰਾਹ ਕਰਕੇ 2 ਨੌਸਰਬਾਜ਼ਾਂ ਨੇ ਉਸਦਾ ਏਟੀਐਮ ਬਦਲ ਲਿਆ। ਫਿਰ ਉਸਦੇ ਖਾਤੇ ਚੋਂ 22 ਹਜ਼ਾਰ ਰੁਪਏ ਕਢਵਾ ਲਏ। ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਪਰਮਜੀਤ ਸਿੰਘ ਵਾਸੀ ਆਦਮਵਾਲ ਗੜ੍ਹੀ ਥਾਣਾ ਹਰਿਆਣਾ ਨੇ ਦੱਸਿਆ ਕਿ ਉਹ ਇਕ ਨਿੱਜੀ ਫੈਕਟਰੀ ਚ ਕੰਮ ਕਰਦਾ ਹੈ ਤੇ ਕੱਲ੍ਹ ਸਵੇਰੇ ਕਰੀਬ ਸਾਢੇ 10 ਵਜੇ ਬਾਗਪੁਰ ਸਥਿਤ ਐਚਡੀਐਫਸੀ ਦੇ ਏਟੀਐਮ ਚੋਂ ਪੈਸੇ ਕਢਵਾਉਣ ਗਿਆ ਸੀ। ਜਦੋਂ ਪੈਸੇ ਕਢਵਾ ਕੇ ਵਾਪਿਸ ਮੁੜਨ ਲੱਗਾ ਤਾਂ ਇੰਨੇ ਨੂੰ ਉਥੇ ਖੜ੍ਹੇ 2 ਵਿਅਕਤੀਆਂ ਨੇ ਉਸਨੂੰ ਗੱਲਾਂ ਚ ਲੈ ਕੇ ਉਸਦਾ ਏਟੀਐਮ ਬਦਲ ਲਿਆ। ਫਿਰ ਉਸ ਚੋਂ 22 ਹਜ਼ਾਰ ਰੁਪਏ ਕਢਵਾ ਲਏ।
ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਵਲੋਂ ਆ ਕੇ ਸੀਸੀਟੀਵੀ ਚੈਕ ਕੀਤੀ ਗਈ ਤਾਂ ਉਸ ਵਿਚ ਨਜ਼ਰ ਆਇਆ ਕਿ 2 ਵਿਅਕਤੀਆਂ ਵਲੋਂ ਉਸ ਤੋਂ ਚਾਲਾਕੀ ਨਾਲ ਏਟੀਐਮ ਬਦਲ ਲਿਆ ਗਿਆ ਏ। ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਨੌਸਰਬਾਜ਼ਾ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਪੈਸੇ ਵਾਪਿਸ ਕਰਵਾਉਣ ਦੀ ਮੰਗ ਕੀਤੀ ਹੈ।