Banner
Banner

ਆਪ ਸਰਕਾਰ ਜਾਅਲੀ ਪੀ.ਆਰ ਸਟੰਟਾਂ ਨੂੰ ਰੋਕੇ ਤੇ ਅਸਲ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇ- ਸੁਖਬੀਰ ਸਿੰਘ ਬਾਦਲ

Sukhbir Sing Badal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ‘ਤੇ 2 ਰੁਪਏ ਪ੍ਰਤੀ ਯੂਨਿਟ ਵਾਧੂ ਬਿਜਲੀ ਸਰਚਾਰਜ ਲਗਾ ਕੇ ਉਨ੍ਹਾਂ ਦਾ ਗਲਾ ਘੁੱਟ ਰਹੀ ਹੈ, ਜਿਸ ਨਾਲ ਬਿਜਲੀ ਦਰਾਂ 10 ਰੁਪਏ ਪ੍ਰਤੀ ਯੂਨਿਟ ਤੱਕ ਵੱਧ ਗਈਆਂ ਹਨ! ਅਣ-ਨਿਰਧਾਰਤ ਬਿਜਲੀ ਕੱਟ, ਭ੍ਰਿਸ਼ਟਾਚਾਰ […]
Dailypost News
By : Updated On: 19 Jun 2025 15:42:PM
ਆਪ ਸਰਕਾਰ ਜਾਅਲੀ ਪੀ.ਆਰ ਸਟੰਟਾਂ ਨੂੰ ਰੋਕੇ ਤੇ ਅਸਲ ਵਿਕਾਸ ‘ਤੇ ਧਿਆਨ ਕੇਂਦਰਿਤ ਕਰੇ- ਸੁਖਬੀਰ ਸਿੰਘ ਬਾਦਲ
Sukhbir Singh Badal

Sukhbir Sing Badal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ‘ਤੇ 2 ਰੁਪਏ ਪ੍ਰਤੀ ਯੂਨਿਟ ਵਾਧੂ ਬਿਜਲੀ ਸਰਚਾਰਜ ਲਗਾ ਕੇ ਉਨ੍ਹਾਂ ਦਾ ਗਲਾ ਘੁੱਟ ਰਹੀ ਹੈ, ਜਿਸ ਨਾਲ ਬਿਜਲੀ ਦਰਾਂ 10 ਰੁਪਏ ਪ੍ਰਤੀ ਯੂਨਿਟ ਤੱਕ ਵੱਧ ਗਈਆਂ ਹਨ! ਅਣ-ਨਿਰਧਾਰਤ ਬਿਜਲੀ ਕੱਟ, ਭ੍ਰਿਸ਼ਟਾਚਾਰ ਅਤੇ ਕਾਨੂੰਨ ਦੀ ਉਲੰਘਣਾ ਪਹਿਲਾਂ ਹੀ ਕਾਰੋਬਾਰਾਂ ਨੂੰ ਸੂਬੇ ਤੋਂ ਬਾਹਰ ਕਰ ਰਹੀ ਹੈ। ਇਹ ਵਾਧੂ ਵਾਧਾ ਉਦਯੋਗਿਕ ਖੇਤਰ ਨੂੰ ਪੂਰੀ ਤਰ੍ਹਾਂ ਮੁਕਾਬਲੇ ਤੋਂ ਬਾਹਰ ਕਰ ਦੇਵੇਗਾ।

ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਉਦਯੋਗਿਕ ਖੇਤਰ ਨੂੰ ਪਿਛਲੀ @Akali_Dal_govt ਵਾਂਗ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਈ ਜਾਵੇ। ਅਸੀਂ ਜਾਅਲੀ ਪੀਆਰ ਸਟੰਟਾਂ ਨੂੰ ਰੋਕਣ ਅਤੇ ਅਸਲ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਵੀ ਮੰਗ ਕਰਦੇ ਹਾਂ। ‘ਆਪ’ ਸਰਕਾਰ ਨੂੰ ਪੰਜਾਬੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ 1 ਲੱਖ ਕਰੋੜ ਰੁਪਏ ਦਾ ਵੱਡਾ ਕਰਜ਼ਾ ਕਿੱਥੇ ਖਰਚਿਆ ਗਿਆ ਹੈ ਕਿਉਂਕਿ ਉਦਯੋਗਿਕ ਖੇਤਰ ਨੂੰ ਜ਼ੀਰੋ ਰਾਹਤ ਮਿਲੀ ਹੈ।

ਦੂਜੇ ਪਾਸੇ ਕੁਝ ਦਿਨ ਪਹਿਲਾਂ ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਿਜਲੀ ਦਾ ਬਿੱਲ ਦਾ ਪਰ ਯੂਨਿਟ kw ਦੇ ਹਿਸਾਬ ਨਾਲ ਆਉਂਦਾ ਸੀ ਹੁਣ ਬਿੱਲ ਆਵੇਗਾ kvah ਅਨੁਸਾਰ ਆਏਗਾ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਬਿੱਲ ਆਉਂਦਾ ਸੀ ਕਿਲੋਵਾਟ ਦੇ ਹਿਸਾਬ ਨਾਲ ਹੁਣ ਕੇਵੀਏਐਚ ਨਾਲ 20 ਫੀਸਦ ਬਿੱਲ ਵਿੱਚ ਫਰਕ ਪੈ ਗਿਆ। ਸਰਕਾਰ ਨੇ 300 ਯੂਨਿਟ ਦੇ ਹਿਸਾਬ ਨਾਲ ਸੈੱਟ ਸੀ ਕਿ ਬਿੱਲ ਮੁਆਫ ਹੋ ਜਾਵੇਗਾ। ਜੇਕਰ 600 ਯੂਨਿਟ ਦਾ ਬਿੱਲ ਵਧ ਕੇ ਕਿੱਥੇ ਜਾਣਾ। ਹੁਣ 8 ਕਿਲੋਵਾਟ ਵਾਲੇ ਨੂੰ ਵੀ ਮਹਿੰਗੀ ਬਿਜਲੀ ਵਿੱਚ ਲੈ ਕੇ ਆਏ।

ਪਹਿਲਾ 2 ਰੁਪਏ 50 ਸਬਸਿਡੀ ਸੀ ਹੁਣ ਸਬਸਿਡੀ ਖ਼ਤਮ ਕੀਤਾ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇੰਡਸਟਰੀਅਸ ਲਈ ਬਿੱਲ ਵਿੱਚ ਵਾਧਾ ਹੋਇਆ ਹੈ । ਬਿੱਟੂ ਨੇ ਕਿਹਾ ਹੈ ਕਿ 2 ਰੁਪਏ ਪ੍ਰਤੀ ਯੂਨਿਟ ਵਧਾਏ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫੈਕਟਰੀ ਮਾਲਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਫੈਕਟਰੀ ਮਾਲਕਾ ਦੇ ਘਰਾਂ ਵਿੱਚ ਸਰਕਾਰ ਦੇ ਪ੍ਰੋਗਰਾਮ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਿਸਾਬ ਵੀ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਕਿਸੇ ਵੀ ਫੈਕਟਰੀ ਮਾਲਕ ਦੇ ਘਰ ਵਿੱਚ ਸਿਆਸੀ ਪ੍ਰੋਗਰਾਮ ਨਹੀਂ ਹੋਏ ਸਨ।ਬਿੱਟੂ ਨੇ ਕਿਹਾ ਹੈ ਕਿ ਫੈਕਟਰੀ ਮਾਲਕਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਹੈ।

Read Latest News and Breaking News at Daily Post TV, Browse for more News

Ad
Ad