Martyred Naik Daljit Singh; ਲੱਦਾਖ਼ ’ਚ ਸ਼ਹੀਦ ਹੋਏ ਸ਼ਮਸ਼ੇਰਪੁਰ ਦੇ ਜਵਾਨ ਦਲਜੀਤ ਸਿੰਘ ਦਾ ਬੀਤੇ ਦਿਨੀਂ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ। ਜਿੱਥੇ ਪਿਤਾ ਵੱਲੋਂ ਇੱਕ ਪਾਸੇ ਪੁੱਤਰ ਦੀ ਚਿਤਾ ਨੂੰ ਬੜੇ ਦੁੱਖ ਨਾਲ ਅਗਨੀ ਭੇਂਟ ਕੀਤੀ ਗਈ ਉੱਥੇ ਇਕ ਪਾਸੇ ਅਜਿਹੀ ਦੁੱਖ ਦੀ ਘੜੀ ‘ਚ ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰ ਵੱਲੋਂ ਰਾਜਨੀਤਿਕ ਆਗੂਆਂ ‘ਤੇ ਰੋਸ ਜਤਾਇਆ ਗਿਆ।
ਸ਼ਹੀਦ ਦਲਜੀਤ ਸਿੰਘ ਦੇ ਪਿਤਾ ਨੇ ਬਹੁਤ ਦੁਖੀ ਮਨ ਨਾਲ ਨੇ ਕਿਹਾ ਵੋਟਾਂ ਲਈ ਤਾਂ ਲੀਡਰ ਪਹੁੰਚ ਜਾਂਦੇ ਹਨ,ਪਰ ਅਜਿਹੇ ਦੁੱਖ ਦੇ ਸਮੇਂ ਤੇ ਲੀਡਰ ਕਿੱਥੇ ਰਹਿ ਜਾਂਦੇ ਹਨ।
ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਦੇ ਵਿੱਚ ਕੱਲ੍ਹ ਇਕ ਮੰਦਭਾਗੇ ਸੜਕੀ ਹਾਦਸੇ ਦੇ ਦੌਰਾਨ ਸ਼ਹੀਦ ਹੋਏ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਸ਼ਮਸ਼ੇਰਪੁਰ ਦੇ ਜਵਾਨ ਦਲਜੀਤ ਸਿੰਘ ਦੀ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਦੌਰਾਨ ਕੋਈ ਵੀ ਰਾਜਨੀਤਿਕ ਆਗੂ ਨਹੀਂ ਪਹੁੰਚਿਆ। ਜਿਸ ਉੱਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਸਬੰਧੀ ਪਿਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੀਡਰ ਵੋਟਾਂ ਦੇ ਸਮੇਂ ਤਾਂ ਦੋ-ਦੋ ਤਿੰਨ ਦਿਨ ਚੱਕਰ ਮਾਰਦੇ ਹਨ ਪਰ ਅੱਜ ਮੇਰਾ ਬੇਟਾ ਇਸ ਦੁਨੀਆਂ ਤੇ ਨਹੀਂ ਰਿਹਾ ਤੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਿਆ ਪਰ ਅੱਜ ਕੋਈ ਵੀ ਰਾਜਨੀਤਿਕ ਲੀਡਰ ਪਿੰਡ ਨਹੀਂ ਪਹੁੰਚਿਆ ।
ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਾਡੇ ਬੱਚੇ ਦੇਸ਼ ਦੀ ਸੇਵਾ ਦੇ ਵਿੱਚ ਹਰ ਸਮੇਂ ਤਤਪਰ ਰਹਿੰਦੇ ਹਨ ਪਰ ਜਦੋਂ ਕੋਈ ਅਜਿਹੀ ਸ਼ਹਾਦਤ ਉਹਨਾਂ ਦੇ ਹਿੱਸਿਆਂ ਆਉਂਦੀ ਹੈ ਤਾਂ ਕੋਈ ਵੀ ਰਾਜਨੀਤਿਕ ਲੀਡਰ ਅੱਗੇ ਨਹੀਂ ਆਉਂਦਾ, ਸੋ ਇਸ ਗੱਲ ਦਾ ਉਹਨਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼ਹੀਦ ਦੇ ਪਿਤਾ ਦੀਆਂ ਅੱਖਾਂ ਵੀ ਨਮ ਹੋਈਆਂ ਆਖਿਰ ਰਾਜਨੀਤਿਕ ਲੀਡਰ ਕਿੱਥੇ ਰਹਿ ਗਏ। ਲੀਡਰਾਂ ਨੂੰ ਇਹ ਕਿਉਂ ਯਾਦ ਨਹੀਂ ਆਇਆ ਕਿ ਅੱਜ ਦੇਸ਼ ਦੀ ਸੇਵਾ ਦੀ ਖਾਤਰ ਸ਼ਹੀਦ ਹੋਏ ਦਿਲਜੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਵੀ ਪਹੁੰਚਣਾ ਹੈ।