Punjab News; ਅੱਜਕਲ ਮਨੁੱਖ ਨੇ ਜਿੱਥੇ ਖੁਦ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਖੋਜਾਂ ਕਰ ਕਈ ਪ੍ਰਕਾਰ ਦੇ ਸੁੱਖਾ ਦਾ ਆਨੰਦ ਮਾਣ ਰਿਹਾ ਹੈ ਉਥੇ ਹੀ ਕਿਤੇ ਨਾ ਕਿਤੇ ਅਜੋਕੇ ਸਮੇਂ ਬਣ ਚੁਕੀ ਵੱਡੀ ਲੋੜ ਮੋਬਾਈਲ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤਕ ਇਸ ਕਦਰ ਹਾਵੀ ਹੋ ਚੁੱਕਾ ਹੈ ਕੀ ਉਸਨੂੰ ਦੁਨੀਆਂ ਦੀ ਸੁੱਧ-ਬੁੱਧ ਭੁਲਦੀ ਜਾ ਰਹੀ ਹੈ।
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇਕ ਬੱਚਾ ਆਪਣੇ ਹੀ ਘਰ ਦੇ ਵਿੱਚ ਪਿਛਲੇ ਕਰੀਬ 7-8 ਸਾਲਾਂ ਤੋਂ ਆਪਣੇ ਆਪ ਨੂੰ ਕੈਦ ਕਰਕੇ ਬੈਠਾ ਸੀ। ਮੋਬਾਈਲ ਦੀ ਇੱਕ ਆਪਣੀ ਹੀ ਵੱਖਰੀ ਦੁਨੀਆ ਬਣਾ ਚੁੱਕਿਆ ਇਹ ਬੱਚਾ ਨਹਾਉਣ-ਧੋਣ, ਸਕੂਲ ਜਾਣ ਦੀ ਸੋਝੀ ਤੱਕ ਗੁਆ ਚੁੱਕਿਆ ਸੀ। ਇਹ ਬੱਚਾ ਕਰੀਬ 6ਵੀ ਜਮਾਤ ਤੱਕ ਸਕੂਲ ਗਿਆ ਤੇ ਉਸ ਤੋਂ ਬਾਅਦ ਮੋਬਾਈਲ ਦੀ ਦੁਨੀਆ ਦੇ ਵਿੱਚ ਐਸਾ ਗਵਾਚਿਆ ਕਿ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਤੇ ਹੌਲੀ-ਹੌਲੀ ਆਪਣੇ ਨਹਾਉਣ ਧੋਣ ਦੀ ਵੀ ਸੋਝੀ ਗਵਾ ਬੈਠਾ, ਘਰ ਤੋਂ ਬਾਹਰ ਜਾਣਾ ਵੀ ਬੰਦ ਕਰ ਦਿੱਤਾ। ਜੇ ਮੋਬਾਈਲ ਦੀ ਵਰਤੋਂ ਕਰਨ ਤੋਂ ਮਾਪੇ ਰੋਕਦੇ ਤਾਂ ਕੁੱਟਮਾਰ ਕਰਦਾ ਤੇ ਆਪਣੇ-ਆਪ ਨੂੰ ਵੀ ਨੁਕਸਾਨ ਪਹੁੰਚਾ ਦਿੰਦਾ। ਜਿਸ ਕਾਰਨ ਮਜਬੂਰ ਮਾਪੇ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਮੋਬਾਈਲ ਤੇ ਰੀਚਾਰਜ ਕਰਵਾ ਕੇ ਦਿੰਦੇ। ਪਰ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਬੱਚਾ ਇੱਕ ਮਿੰਟ ਵੀ ਮੋਬਾਈਲ ਤੋਂ ਪਰੇ ਨਹੀਂ ਸੀ ਹੁੰਦਾ।
ਖੈਰ ਲੰਮੇ ਸਮੇਂ ਤੋਂ ਲੋਕਾਂ ਦੀ ਭਲਾਈ ਕਰ ਰਹੇ ‘ਮਨੁੱਖਤਾ ਦੀ ਸੇਵਾ’ ਕਰਨ ਵਾਲੀ ਸੰਸਥਾ ਇਸ ਬੱਚੇ ਦੀ ਦੇਖਭਾਲ ਕਰੇਗੀ, ਜੋ ਇਸ ਬੱਚੇ ਨੂੰ ਘਰ ਤੋਂ ਆਪਣੇ ਨਾਲ ਲੈ ਗਈ ਹੈ।