ED Mohali : ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਦੇ ਮੁਹਾਲੀ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਸਿਉਂਕ ਵਿੱਚ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਲੋਕਾਂ ਨੂੰ ਵੇਚਣ ਦੇ ਮਾਮਲੇ ਵਿੱਚ 12 ਕਰੋੜ ਤੋਂ ਵੱਧ ਦੀ ਜਾਇਦਾਦ ਅਟੈਚ ਕੀਤੀ ਗਈ ਹੈ।
ਈਡੀ ਜਲੰਧਰ ਦਫ਼ਤਰ ਵੱਲੋਂ ਪਿੰਡ ਸਿਉਂਕ ‘ਚ ਸ਼ਾਮਲਾਟ ਦੀ ਜ਼ਮੀਨ ਗਲਤ ਤਰੀਕੇ ਨਾਲ ਵੇਚਣ ਦੇ ਮਾਮਲੇ ਵਿੱਚ ਸਾਬਕਾ ਨੈਬ ਤਹਿਸੀਲਦਾਰ ਵਰਿੰਦਰ ਪਾਲ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਸਮੇਤ ਕਈ ਪ੍ਰੋਪਰਟੀ ਡੀਲਰਾਂ ਦੀ 12.31 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ।
ਦੱਸ ਦਈਏ ਕਿ ਈਡੀ ਇਸੇ ਕੇਸ ਦੇ ਵਿੱਚ ਸਾਲ 2023 ਵਿੱਚ 8 ਕਰੋੜ ਦੀ ਪ੍ਰਾਪਰਟੀ ਪਹਿਲਾਂ ਤੋਂ ਹੀ ਅਟੈਚ ਕਰ ਚੁੱਕੀ ਹੈ। ਹੁਣ ਇਸ ਮਾਮਲੇ ਵਿੱਚ ਈਡੀ ਨੇ ਦੁਬਾਰਾ ਕਾਰਵਾਈ ਕਰਦੇ ਹੋਏ 12 ਕਰੋੜ ਦੀ ਪ੍ਰੋਪਰਟੀ ਅਟੈਚ ਕੀਤੀ ਹੈ।