NIA Raid;ਗੁਰਦਾਸਪੁਰ ‘ਚ ਫਤਿਹਗੜ ਚੂੜੀਆਂ ਦੇ ਪਿੰਡ ਚਿਤੌੜਗੜ ‘ਚ ਅੱਜ ਤੜਕਸਾਰ ਕੇਦਰੀ ਜਾਂਚ ਏਜੰਸੀ ਐਨ. ਆਈ. ਏ. ਤੇ ਪੰਜਾਬ ਪੁਲਿਸ ਦੇ ਨਾਲ ਮਹਿਲਾ ਪੁਲਿਸ ਸਮੇਤ ਜਗੀਰ ਸਿੰਘ ਦੀ ਪੋਤਰੀ ਤੋ ਉਸਦੇ ਪਤੀ ਕਰਨਦੀਪ ਸਿੰਘ ਵਾਸੀ ਤਲਵੰਡੀ ਨਾਹਰ ਬਾਰੇ ਪੁੱਛ-ਗਿੱਛ ਕਰਨ ਤੋਂ ਬਾਅਦ ਅਖੀਰ ਕੇਂਦਰੀ ਜਾਂਚ ਏਜੰਸੀ ਵਾਪਸ ਪਰਤ ਗਈ। ਪਰ ਇਸ ਸਬੰਧੀ ਜਾਂਚ ਏਜੰਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਜਗੀਰ ਸਿੰਘ ਤੇ ਜ਼ੈਲ ਕੌਰ ਨੇਂ ਦਸਿਆ ਕਿ ਤੜਕਸਾਰ ਐਨ. ਆਈ. ਏ. ਤੇ ਪੰਜਾਬ ਪੁਲਿਸ ਨੇ ਘਰ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ, ਪਰ ਉਹਨਾਂ ਦੇ ਘਰੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ , ਪਰ ਜਾਨ ਸਮੇਂ ਐਨ.ਆਈ.ਏ. ਟੀਮ ਕਰਨਦੀਪ ਸਿੰਘ ਨੂੰ ਪੇਸ਼ ਕਰਨ ਲਈ ਕਹਿ ਗਏ ਹਨ।