Aman Sahu Gangster Encounter – ਉਸ ਨੇ ਪੁਲਿਸ ਦੀ ਬੰਦੂਕ ਖੋਹ ਲਈ ਅਤੇ ਗੋਲੀ ਚਲਾ ਦਿੱਤੀ ਗਈ। ਅਮਨ ਸਾਹੂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਅਮਨ ਸਾਹੂ ਮਾਰਿਆ ਗਿਆ। ਦੱਸ ਦਈਏ ਕਿ ਅਮਨ ਸਾਹੂ ਦੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।
ਝਾਰਖੰਡ ਤੋਂ ਵੱਡੀ ਖ਼ਬਰ ਆ ਰਹੀ ਹੈ ਜਿੱਥੇ ਬਦਨਾਮ ਗੈਂਗਸਟਰ ਅਮਨ ਸਾਹੂ ਨੂੰ ਝਾਰਖੰਡ ਪੁਲਿਸ ਨੇ ਮੁਕਾਬਲੇ ਵਿਚ ਮਾਰ ਮੁਕਾਇਆ ਹੈ। ਪੁਲਿਸ ਅਨੁਸਾਰ ਪੁਲਿਸ ਉਸ ਨੂੰ ਛੱਤੀਸਗੜ੍ਹ ਜੇਲ੍ਹ ਤੋਂ ਰਿਮਾਂਡ ਉਤੇ ਲਿਆ ਰਹੀ ਸੀ, ਇਸੇ ਦੌਰਾਨ ਪਲਾਮੂ ‘ਚ ਗੱਡੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਅਮਨ ਸਾਹੂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਉਸ ਨੇ ਪੁਲਿਸ ਦੀ ਬੰਦੂਕ ਖੋਹ ਲਈ ਅਤੇ ਗੋਲੀ ਚਲਾ ਦਿੱਤੀ ਗਈ। ਅਮਨ ਸਾਹੂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਅਮਨ ਸਾਹੂ ਮਾਰਿਆ ਗਿਆ। ਦੱਸ ਦਈਏ ਕਿ ਅਮਨ ਸਾਹੂ ਦੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।
ਚੇਤੇ ਰਹੇ ਕਿ ਝਾਰਖੰਡ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੋਮਵਾਰ ਨੂੰ ਸਿਫ਼ਰ ਕਾਲ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕ ਸੀਪੀ ਸਿੰਘ ਨੇ ਝਾਰਖੰਡ ਦੇ ਡੀਜੀਪੀ ਅਨੁਰਾਗ ਗੁਪਤਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ, ਦਰਅਸਲ ਸੀਪੀ ਸਿੰਘ ਨੇ ਝਾਰਖੰਡ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਉਤੇ ਝਾਰਖੰਡ ਸਰਕਾਰ ਅਤੇ ਝਾਰਖੰਡ ਦੇ ਡੀਜੀਪੀ ‘ਤੇ ਤਿੱਖਾ ਹਮਲਾ ਕੀਤਾ ਸੀ। ਇਸ ਦੌਰਾਨ ਝਾਰਖੰਡ ਵਿਧਾਨ ਸਭਾ ਵਿੱਚ ਸੀਐਮ ਹੇਮੰਤ ਸੋਰੇਨ ਵੀ ਮੌਜੂਦ ਸਨ।
ਦਰਅਸਲ ਸੀਪੀ ਸਿੰਘ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੂਬੇ ਵਿੱਚ ਲੋਕ ਡਰ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਡੀਜੀਪੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰ ਰਿਹਾ ਹੈ ਕਿ ਸਾਰੀ ਘਟਨਾ ਜੇਲ੍ਹ ਤੋਂ ਹੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਸੀਪੀ ਸਿੰਘ ਨੇ ਪੁੱਛਿਆ ਕਿ ਕੀ ਜੇਲ੍ਹ ਝਾਰਖੰਡ ਤੋਂ ਬਾਹਰ ਹੈ? ਜੇਕਰ ਜੇਲ੍ਹ ਤੋਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ? ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਿਉਂ ਨਹੀਂ ਕੀਤੀ ਜਾ ਰਹੀ?