ਦੇਸ਼ ਦੀ ਸੁਰੱਖਿਆ ਲਈ ਜਾਨ ਜੋਖਮ ’ਚ ਪਾਉਣ ਵਾਲੇ ਜਵਾਨਾਂ ਨੂੰ ਮਿਲੇਗਾ ਸਨਮਾਨ
Independence Day 2025: ਕੇਂਦਰ ਸਰਕਾਰ ਵੱਲੋਂ 79ਵੀਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਵਧੀਆ ਡਿਊਟੀ, ਬਹਾਦੁਰੀ ਅਤੇ ਸੇਵਾ ਲਈ 1090 ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਗੈਲੈਂਟਰੀ ਮੈਡਲ — 233 ਜਵਾਨਾਂ ਨੂੰ ਸਨਮਾਨ
- ਬੀਐਸਐਫ (BSF) ਦੇ 16 ਜਵਾਨਾਂ ਨੂੰ ਮਿਲੇਗਾ ਗੈਲੈਂਟਰੀ ਮੈਡਲ
- ਜੰਮੂ ਕਸ਼ਮੀਰ ’ਚ ਓਪਰੇਸ਼ਨਾਂ ਲਈ — 152 ਮੈਡਲ
- ਨਕਸਲ ਵਿਰੋਧੀ ਮੁਹਿੰਮਾਂ ਲਈ — 54 ਮੈਡਲ
- ਪੂਰਬੀ ਭਾਰਤ — 3 ਮੈਡਲ
- ਹੋਰ ਖੇਤਰਾਂ ਲਈ — 24 ਮੈਡਲ
- ਅੱਗ ਨਿਬਾਰਕ ਸੇਵਾ — 4 ਮੈਡਲ
- ਹੋਮ ਗਾਰਡ ਅਤੇ ਸਿਵਿਲ ਡਿਫੈਂਸ — 1 ਮੈਡਲ
ਭਾਰਤੀ ਹਵਾਈ ਫੌਜ ਨੂੰ ‘ਓਪਰੇਸ਼ਨ ਸਿੰਦੂਰ‘ ਲਈ ਵੱਡਾ ਸਨਮਾਨ
ਸਰਵੋਤਮ ਯੁੱਧ ਸੇਵਾ ਮੈਡਲ:
- ਏਅਰ ਮਾਰਸ਼ਲ ਨਰਨਦੇਸ਼ਵਰ ਤਿਵਾਰੀ
- ਏਅਰ ਮਾਰਸ਼ਲ ਜੀਤਿੰਦਰ ਮਿਸ਼ਰਾ
- ਏਅਰ ਮਾਰਸ਼ਲ ਅਵਧੇਸ਼ ਭਾਰਤੀ
- ਵਾਈਸ ਐਡਮਿਰਲ ਐਸਜੇ ਸਿੰਘ
- ਵਾਈਸ ਐਡਮਿਰਲ ਤਰੁਣ ਸੋਬਤੀ
- ਵਾਈਸ ਐਡਮਿਰਲ ਏਐਨ ਪ੍ਰਮੋਦ
ਵੀਰ ਚੱਕਰ ਨਾਲ ਸਨਮਾਨਿਤ:
- 9 ਹਵਾਈ ਅਧਿਕਾਰੀ, ਜਿਨ੍ਹਾਂ ਨੇ ਮੁਰੀਦਕੇ ਅਤੇ ਬਹਾਵਲਪੁਰ ‘ਚ ਅੱਤਵਾਦੀ ਠਿਕਾਣਿਆਂ ’ਤੇ ਹਮਲੇ ਕੀਤੇ
- 6 ਪਾਕਿਸਤਾਨੀ ਜਹਾਜ਼ ਤਬਾਹ
ਵਾਇੁ ਸੇਨਾ ਮੈਡਲ (ਵੀਰਤਾ):
- 26 ਅਧਿਕਾਰੀ ਤੇ ਜਵਾਨ
- ਲੜਾਕੂ ਪਾਇਲਟ
- S-400 ਅਤੇ ਹੋਰ ਏਅਰ ਡਿਫੈਂਸ ਸਿਸਟਮ ਆਪਰੇਟਰ
- ਹਵਾਈ ਹਮਲਿਆਂ ਤੋਂ ਦੇਸ਼ ਦੀ ਰੱਖਿਆ
ਭਾਰਤੀ ਫੌਜ ਦੇ ਵੀਰ ਅਧਿਕਾਰੀ
- 4 ਅਧਿਕਾਰੀ — ਕੀਰਤੀ ਚੱਕਰ
- 8 ਅਧਿਕਾਰੀ — ਸ਼ੌਰਿਆ ਚੱਕਰ
CBI ਦੇ 21 ਅਧਿਕਾਰੀ ਵੀ ਹੋਣਗੇ ਸਨਮਾਨਿਤ
- ਰਾਸ਼ਟਰਪਤੀ ਪੁਲਿਸ ਮੈਡਲ (ਵਿਸ਼ੇਸ਼ ਸੇਵਾ)
- ਪੁਲਿਸ ਮੈਡਲ (ਮੇਧਾਵੀ ਸੇਵਾ)
ਕੁੱਲ ਇਨਾਮਾਂ ਦੀ ਵਰਤੋਂ (ਗ੍ਰਹਿ ਮੰਤਰਾਲਾ ਅਨੁਸਾਰ):
ਇਨਾਮ | ਗਿਣਤੀ |
ਗੈਲੈਂਟਰੀ ਮੈਡਲ (GM) | 233 |
ਰਾਸ਼ਟਰਪਤੀ ਪੁਲਿਸ ਮੈਡਲ (PSM) | 99 |
ਪੁਲਿਸ ਮੈਡਲ (MSM) | 758 |
ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਲੱਖ ਲੱਖ ਵਧਾਈ। ਜੈ ਹਿੰਦ!