Operation Sindoor: ਜ਼ਿਲ੍ਹਾ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਜੰਮ ਪਲ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੇ ਆਪਰੇਸ਼ਨ ਸਿੰਦੂਰ ਵਿੱਚ ਦੇਸ਼ ਲਈ ਸਹਿਯੋਗ ਕੀਤਾ, ਦੁਸ਼ਮਣਾਂ ਦੇ ਦੰਦ ਖੱਟੇ ਕਰ ਕੈਪਟਨ ਨੇ ਪੂਰੇ ਭਾਰਤ ਦਾ ਮਾਣ ਤਾਂ ਵਧਾਇਆ ਹੀ, ਨਾਲ ਹੀ ਪਾਕਿਸਤਾਨ ਨਾਲ ਬਦਲਾ ਲਿਆ, ਵੀਰ ਚੱਕਰ ਮਿਲਣ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
Father’s Statement: ਕੈਪਟਨ ਰਣਜੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਨੇ ਮੁਢਲੀ ਸਿੱਖਿਆ ਗਿੱਦੜ ਬਾਹਾ ਦੇ ਮਾਲਵਾ ਸਕੂਲ ਤੋਂ ਪ੍ਰਾਪਤ ਕੀਤੀ ਹੈ। ਉਹ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸਨ।
ਰਣਜੀਤ ਸਿੰਘ ਨੇ 1986 ਵਿੱਚ ਮਾਲਵਾ ਸਕੂਲ ਦੇ ਵਿੱਚ ਪੜ੍ਹਾਈ ਸ਼ੁਰੂ ਕੀਤੀ, 3 ਸਾਲ ਤੋਂ ਬਾਅਦ ਇਹਨਾਂ ਦੀ ਐਨਡੀਏ ਵਿੱਚ ਸਿਲੈਕਸ਼ਨ ਹੋ ਗਈ, ਉਸ ਤੋਂ ਬਾਅਦ ਤਿੰਨ ਸਾਲ ਪੂਣੇ ਵਿੱਚ ਪੜ੍ਹਾਈ ਕੀਤੀ, ਰਣਜੀਤ ਇੱਕ ਸਾਲ ਫਿਰ ਟ੍ਰੇਨਿੰਗ ਤੋਂ ਬਾਅਦ ਯੂਕੇ ਗਏ|ਰਣਜੀਤ ਸਿੰਘ ਨੇ ਸਭ ਤੋਂ ਜ਼ਿਆਦਾ ਮਿਗ ਜਹਾਜ ਅਤੇ ਸੁਖੋਈ ਜਹਾਜ਼ ਉਡਾਇਆ, ਤਿੰਨ ਸਾਲ ਰਣਜੀਤ ਦੀ ਡਿਊਟੀ ਰਾਜਸਥਾਨ, ਫਿਰ ਪਠਾਨਕੋਟ, ਫਿਰ ਸਿਰਸਾ ਦੇ ਵਿੱਚ ਲੱਗੀ |

ਜਦੋਂ ਪਠਾਨਕੋਟ ਏਅਰਵੇਜ਼ ਤੇ ਅਟੈਕ ਹੋਇਆ, ਉਦੋਂ ਬੇਟੇ ਦੀ ਡਿਊਟੀ ਪਠਾਨਕੋਟ ਸੀ| ਉਸ ਟਾਈਮ ਰਣਜੀਤ ਮਿਗ 21 ਉਡਾਉਂਦੇ ਸੀ, ਫਿਰ 10 ਮਹੀਨੇ ਦੀ ਟ੍ਰੇਨਿੰਗ ਲਈ ਬੇਟਾ ਫਰਾਂਸ ਚਲਾ ਗਿਆ| ਪਿਤਾ ਨੇ ਦੱਸਿਆ ਮੈਂ ਸਿੰਚਾਈ ਵਿਭਾਗ ਤੋਂ ਰਿਟਾਇਰਡ ਹਾਂ ਮੇਰੇ ਪਰਿਵਾਰ ਵਿੱਚ ਬੇਟਾ ਬੇਟੀ ਅਤੇ ਅਸੀਂ ਪਤੀ ਪਤਨੀ ਹਾਂ |
School Vice Principal: ਦੂਜੇ ਪਾਸੇ ਮਾਲਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਅਵਾਰਡ ਮਿਲਣ ਦੇ ਨਾਲ ਸਿਰਫ ਸਾਡੇ ਸਕੂਲ ਦਾ ਨਾਂ ਰੌਸ਼ਨ ਨਹੀਂ ਹੋਇਆ ਬਲਕਿ ਪੂਰੇ ਦੇਸ਼ ਭਰ ਵਿੱਚ ਸਾਡੇ ਪੰਜਾਬੀਆਂ ਨੂੰ ਮਾਨ ਮਿਲਿਆ ਹੈ। ਰਣਜੀਤ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸਨ, ਜਿਨ੍ਹਾਂ ਨੇ ਪਹਿਲੀ ਕਲਾਸ ਤੋਂ ਬਾਰਵੀਂ ਕਲਾਸ ਤੱਕ ਇੱਥੇ ਪੜਾਈ ਕੀਤੀ ਹੈ|