Asim Munir Pakistan: ਪਾਕਿ ਫੌਜ ਦੇ ਮੁਖੀ ਅਸੀਮ ਮੁਨੀਰ ਆਪਣੀ ਫੌਜ ਦੇ ਮੇਜਰ ਅੱਬਾਸ ਦੇ ਅੰਤਿਮ ਵਿਦਾਈ ਵਿੱਚ ਪਹੁੰਚੇ। ਮੇਜਰ ਮੋਇਜ਼ ਅੱਬਾਸ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇੱਕ ਹਮਲੇ ਵਿੱਚ ਮਾਰਿਆ ਗਿਆ।
Pakistan Army Chief Asim Munir: ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਧਮਾਨ ਦਾ ਜਹਾਜ਼ 2019 ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਤੇ ਉਹ ਪਾਕਿਸਤਾਨੀ ਸਰਹੱਦ ‘ਤੇ ਪਹੁੰਚ ਗਿਆ ਸੀ। ਪਾਕਿਸਤਾਨੀ ਫੌਜ ਦੇ ਅਧਿਕਾਰੀ ਮੇਜਰ ਮੁਈਜ਼ ਅੱਬਾਸ ਸ਼ਾਹ ਨੇ ਅਭਿਨੰਦਨ ਨੂੰ ਫੜਨ ਦਾ ਦਾਅਵਾ ਕੀਤਾ ਸੀ। ਹੁਣ ਉਸੇ ਅਧਿਕਾਰੀ ਮੁਈਜ਼ ਅੱਬਾਸ ਦੀ ਮੌਤ ਹੋ ਗਈ ਹੈ। ਇੱਕ ਰਿਪੋਰਟ ਮੁਤਾਬਕ, ਅੱਬਾਸ ਨੂੰ ਤਾਲਿਬਾਨ ਨੇ ਮਾਰ ਦਿੱਤਾ। ਪਾਕਿਸਤਾਨੀ ਫੌਜ ਦੇ ਮੁਖੀ ਅਸੀਮ ਮੁਨੀਰ ਅੱਬਾਸ ਦੇ ਅੰਤਿਮ ਵਿਦਾਈ ‘ਚ ਪਹੁੰਚੇ ਅਤੇ ਇਸ ‘ਤੇ ਪ੍ਰਤੀਕਿਰਿਆ ਵੀ ਦਿੱਤੀ।
ਅਸੀਮ ਮੁਨੀਰ ਨੇ ਕਿਹਾ ਕਿ ਮੇਜਰ ਅੱਬਾਸ ਨੇ ਬਹੁਤ ਹਿੰਮਤ ਦਿਖਾਈ ਅਤੇ ਅੰਤ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੁਨੀਰ ਨੇ ਕਿਹਾ ਕਿ ਅੱਬਾਸ ਨੇ ਬਹਾਦਰੀ, ਕੁਰਬਾਨੀ ਅਤੇ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ ਹੈ। ਮੁਨੀਰ ਨੇ ਕਿਹਾ, “ਪੂਰਾ ਦੇਸ਼ ਸੋਗ ਵਿੱਚ ਹੈ ਅਤੇ ਹਰ ਕੋਈ ਅੱਬਾਸ ‘ਤੇ ਮਾਣ ਕਰਦਾ ਹੈ। ਮੈਂ ਪਾਕਿਸਤਾਨ ਦੀ ਰੱਖਿਆ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਹਾਂ। ਅਸੀਂ ਹਮੇਸ਼ਾ ਆਪਣੇ ਸ਼ਹੀਦਾਂ ਦੇ ਰਿਣੀ ਰਹਾਂਗੇ। ਸ਼ਹਾਦਤ ਦਾ ਖੂਨ ਸਾਡੇ ਦੇਸ਼ ਦੀ ਤਾਕਤ ਦੀ ਨੀਂਹ ਹੈ।”
ਪਾਕਿਸਤਾਨੀ ਅਖ਼ਬਾਰ ‘ਦ ਐਕਸਪ੍ਰੈਸ ਟ੍ਰਿਬਿਊਨ’ ਨੇ ਆਈਐਸਪੀਆਰ ਦੇ ਹਵਾਲੇ ਨਾਲ ਕਿਹਾ ਕਿ ਮੇਜਰ ਸਈਦ ਮੋਇਜ਼ ਅੱਬਾਸ ਸ਼ਾਹ ਸ਼ਹੀਦ ਦੇ ਅੰਤਿਮ ਸੰਸਕਾਰ ਵਿੱਚ ਸੀਨੀਅਰ ਫੌਜੀ ਅਤੇ ਸਿਵਲੀਅਨ ਅਧਿਕਾਰੀ ਵੀ ਸ਼ਾਮਲ ਹੋਏ।
ਪਾਕਿਸਤਾਨ ਫੌਜ ਦਾ ਅਧਿਕਾਰੀ ਮੁਕਾਬਲੇ ਵਿੱਚ ਮਾਰਿਆ ਗਿਆ
ਪਾਕਿਸਤਾਨ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਇੱਕ ਬਿਆਨ ਮੁਤਾਬਕ, 37 ਸਾਲਾਂ ਮੇਜਰ ਸਈਦ ਮੁਈਜ਼ ਅੱਬਾਸ ਸ਼ਾਹ ਮੰਗਲਵਾਰ ਨੂੰ ਅਫਗਾਨ ਸਰਹੱਦ ਨੇੜੇ ਦੱਖਣੀ ਵਜ਼ੀਰਿਸਤਾਨ ਦੇ ਸਾਰਾਰੋਗਾ ਖੇਤਰ ਵਿੱਚ ਤਾਲਿਬਾਨ ਅੱਤਵਾਦੀਆਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ 27 ਸਾਲਾਂ ਲਾਂਸ ਨਾਇਕ ਜਿਬਰਾਨਉੱਲਾ ਦੀ ਵੀ ਇਸ ਹਮਲੇ ਵਿੱਚ ਮੌਤ ਹੋ ਗਈ ਹੈ।