Punjabi Captains in Sports: ਬਠਿੰਡਾ ਜ਼ਿਲ੍ਹੇ ਦੇ ਡੋਦਾ ਪਿੰਡ ਦਾ ਰਹਿਣ ਵਾਲਾ 6’11 ਇੰਚ ਲੰਬਾ ਪਲਪ੍ਰੀਤ ਰਾਸ਼ਟਰੀ ਟੀਮਾਂ ਦੀ ਕਪਤਾਨੀ ਕਰਨ ਵਾਲੇ ਪੰਜਾਬੀ ਐਥਲੀਟਾਂ ਦੇ ਇੱਕ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।
Palpreet Singh Brar Basketball Captain: ਇੱਕ ਸਧਾਰਨ ਪਿੰਡ ਤੋਂ ਆਉਣ ਵਾਲੇ ਪਲਪ੍ਰੀਤ ਸਿੰਘ ਬਰਾੜ ਨੇ ਆਪਣੀ ਸਫਲਤਾ ਨਾਲ ਸੂਬੇ ਅਤੇ ਪਿੰਡ ਦਾ ਮਾਣ ਵਧਾਇਆ ਹੈ। ਉਸਨੂੰ FIBA ਏਸ਼ੀਆ ਕੱਪ ਲਈ ਭਾਰਤੀ ਸੀਨੀਅਰ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਹ ਟੂਰਨਾਮੈਂਟ 5 ਤੋਂ 17 ਅਗਸਤ ਤੱਕ ਸਾਊਦੀ ਅਰਬ ਵਿੱਚ ਹੋਵੇਗਾ। ਬਠਿੰਡਾ ਜ਼ਿਲ੍ਹੇ ਦੇ ਡੋਦਾ ਪਿੰਡ ਦਾ ਰਹਿਣ ਵਾਲਾ 6’11 ਇੰਚ ਲੰਬਾ ਪਲਪ੍ਰੀਤ ਰਾਸ਼ਟਰੀ ਟੀਮਾਂ ਦੀ ਕਪਤਾਨੀ ਕਰਨ ਵਾਲੇ ਪੰਜਾਬੀ ਐਥਲੀਟਾਂ ਦੇ ਇੱਕ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ।
31 ਸਾਲਾਂ ਪਲਪ੍ਰੀਤ, ਇਸ ਸਮੇਂ ਲੁਧਿਆਣਾ ਵਿੱਚ ਭਾਰਤੀ ਰੇਲਵੇ ਵਿੱਚ ਡਿਪਟੀ ਚੀਫ਼ ਰੇਲਵੇ ਇੰਸਪੈਕਟਰ (ਡਾਇਵਰਸਿਟੀ ਸੀਆਈਟੀ) ਵਜੋਂ ਕੰਮ ਕਰ ਰਿਹਾ ਹੈ ਅਤੇ ਇੱਕ ਸਧਾਰਨ ਕਿਸਾਨ ਪਰਿਵਾਰ ਤੋਂ ਆਉਂਦਾ ਹੈ। ਉਸਦੇ ਪਿਤਾ ਫਰਜਿੰਦਰ ਸਿੰਘ ਬਰਾੜ ਇੱਕ ਕਾਂਗਰਸੀ ਨੇਤਾ ਸੀ ਪਰ ਲਗਭਗ ਇੱਕ ਦਹਾਕਾ ਪਹਿਲਾਂ ਰਾਜਨੀਤੀ ਛੱਡ ਦਿੱਤੀ।
9ਵੀਂ ਜਮਾਤ ਤੋਂ ਸ਼ੁਰੂ ਕੀਤਾ ਬਾਸਕਟਬਾਲ ਖੇਡਣਾ
ਪਲਪ੍ਰੀਤ ਆਪਣੇ ਪਰਿਵਾਰ ਦਾ ਪਹਿਲਾ ਖਿਡਾਰੀ ਹੈ। ਉਸਨੇ ਲੁਧਿਆਣਾ ਵਿੱਚ ਨੌਵੀਂ ਜਮਾਤ ਤੋਂ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਤੇ 2016 ਵਿੱਚ ਐਨਬੀਏ ਡੀ-ਲੀਗ ਵਿੱਚ ਸਿੱਧੇ ਤੌਰ ‘ਤੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਅਤੇ ਇਸ ਪੱਧਰ ਤੱਕ ਪਹੁੰਚਣ ਵਾਲੇ ਦੂਜੇ ਭਾਰਤੀ ਮੂਲ ਦੇ ਬਾਸਕਟਬਾਲ ਖਿਡਾਰੀ ਬਣ ਕੇ ਇਤਿਹਾਸ ਰਚਿਆ। ਉਸਨੂੰ ਲੌਂਗ ਆਈਲੈਂਡ ਨੈੱਟਸ, ਨਿਊਯਾਰਕ ਨੇ ਚੁਣਿਆ ਗਿਆ ਸੀ।

ਪਾਲਪ੍ਰੀਤ ਦੇ ਪਿਤਾ ਫਰਜਿੰਦਰ ਸਿੰਘ ਨੇ ਕਿਹਾ ਕਿ, “ਸਾਡੇ ਪਰਿਵਾਰ ਵਿੱਚ ਹਰ ਕੋਈ ਲੰਬਾ ਹੈ, ਇਸ ਲਈ ਉਚਾਈ ਅਤੇ ਸਾਡੇ ਕੁਦਰਤੀ ਸਰੀਰ ਨੇ ਮੇਰੇ ਪੁੱਤਰ ਨੂੰ ਬਾਸਕਟਬਾਲ ਖਿਡਾਰੀ ਬਣਨ ਵਿੱਚ ਮਦਦ ਕੀਤੀ। ਉਹ ਹੁਣ ਭਾਰਤੀ ਟੀਮ ਦਾ ਕਪਤਾਨ ਹੈ। ਅੱਜ ਉਸਨੇ ਜੋ ਮੁਕਾਮ ਹਾਸਲ ਕੀਤਾ ਹੈ ਉਹ ਉਸਦੀ ਸਖ਼ਤ ਮਿਹਨਤ, ਲੁਧਿਆਣਾ ਬਾਸਕਟਬਾਲ ਅਕੈਡਮੀ ਅਤੇ ਕਿਸਮਤ ਕਾਰਨ ਹੈ। ਨਹੀਂ ਤਾਂ, ਦੂਰ-ਦੁਰਾਡੇ ਪਿੰਡ ਦਾ ਕੋਈ ਵੀ ਵਿਅਕਤੀ ਇੰਨੀਆਂ ਉਚਾਈਆਂ ‘ਤੇ ਪਹੁੰਚਣ ਦਾ ਸੁਪਨਾ ਵੀ ਨਹੀਂ ਲੈ ਸਕਦਾ।”
ਉਨ੍ਹਾਂ ਅੱਗੇ ਕਿਹਾ ਕਿ ਉਸਦਾ ਸਫ਼ਰ ਆਸਾਨ ਨਹੀਂ ਸੀ ਕਿਉਂਕਿ ਕੁਝ ਲੋਕ ਰੁਕਾਵਟਾਂ ਪੈਦਾ ਕਰਦੇ ਰਹੇ। ਪਰ ਉਹ ਅਡੋਲ ਰਿਹਾ ਅਤੇ ਅੱਗੇ ਵਧਦਾ ਰਿਹਾ। ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ।”
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਇੱਕ ਵਾਲੀਬਾਲ ਗਰਾਊਂਡ ਸੀ ਅਤੇ ਉਹ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ। ਪਿੰਡ ਵਾਸੀ ਨੇ ਕਿਹਾ, “ਸਾਡੇ ਕੋਲ ਪੰਚਾਇਤ ਘਰ ਵੀ ਨਹੀਂ ਹੈ, ਖੇਡ ਸਹੂਲਤਾਂ ਤਾਂ ਦੂਰ ਦੀ ਗੱਲ ਹੈ।”