ਚੰਡੀਗੜ੍ਹ- ਬੰਬਾਂ ਵਾਲੇ ਦਿੱਤੇ ਬਿਆਨ ਸੰਬੰਧੀ ਸਾਈਬਰ ਕ੍ਰਾਈਮ ਵਲੋਂ ਭੇਜੇ ਗਏ ਸੰਮਨਾਂ ਦਾ ਜਵਾਬ ਦੇਣ ਲਈ ਪ੍ਰਤਾਪ ਸਿੰਘ ਬਾਜਵਾ ਸਾਈਬਰ ਕ੍ਰਾਈਮ ਥਾਣੇ ਪੁੱਜ ਗਏ ਹਨ। ਉਨ੍ਹਾਂ ਦੇ ਨਾਲ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਆਗੂ ਵੀ ਇਥੇ ਪੁੱਜੇ ਪਰ ਪੁਲਿਸ ਨੇ ਇਨ੍ਹਾਂ ਸਾਰੇ ਹੀ ਆਗੂਆਂ ਨੂੰ ਬਾਹਰ ਦੀ ਰੋਕ ਲਿਆ ਹੈ ਤੇ ਸਿਰਫ਼ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੇ ਵਕੀਲਾਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਬਾਅਦ ਹੋਰਨਾਂ ਆਗੂਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਹੈ।

ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਐਨਸੀਬੀ ਦੀ ਕਾਰਵਾਈ, ਮੋਹਾਲੀ ਵਿੱਚ ਚਲਾਇਆ ਸਰਚ ਆਪ੍ਰੇਸ਼ਨ
Chandigarh News : ਨਾਰਕੋਟਿਕਸ ਕੰਟਰੋਲ ਬਿਊਰੋ (NCB) ਚੰਡੀਗੜ੍ਹ ਜ਼ੋਨਲ ਯੂਨਿਟ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ, ਖਰੜ ਖੇਤਰ (ਮੁਹਾਲੀ ਜ਼ਿਲ੍ਹਾ) ਵਿੱਚ, ਖਾਸ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਅਤੇ ਘੜੂੰਆਂ ਪਿੰਡ ਦੇ ਨੇੜੇ ਇੱਕ ਨਿਸ਼ਾਨਾਬੱਧ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਨੇ ਸਿੱਧੇ ਤੌਰ 'ਤੇ ਉਨ੍ਹਾਂ ਖੇਤਰਾਂ...