Punjab Crime News: ਜ਼ਖ਼ਮੀ ਮੁਲਜ਼ਮ ‘ਤੇ 17 ਤੋਂ ਵੱਧ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਐਨਡੀਪੀਐਸ ਡਕੈਤੀ ਤੇ ਇਰਾਦਾਤਨ ਕਤਲ ਦੇ ਕੇਸ ਸ਼ਾਮਲ ਹਨ।
Patiala Encounter Goldie Dhillon Gang Member: ਪਟਿਆਲਾ ਪੁਲਿਸ ਨੇ ਅਵਤਾਰ ਸਿੰਘ ਉਰਫ ਤਾਰੀ ਨਾਮਕ ਗੈਂਗਸਟਰ ਦਾ ਐਨਕਾਊਂਟਰ ਕੀਤਾ। ਦੱਸ ਦਈਏ ਕਿ ਅਵਤਾਰ, ਗੋਲਡੀ ਢਿੱਲੋਂ ਗੈਂਗ ਦਾ ਮੈਂਬਰ ਹੈ। ਉਸ ਦਾ ਸੀਆਈਏ ਸਟਾਫ ਪਟਿਆਲਾ ਨਾਲ ਐਨਕਾਊਂਟਰ ਹੋਇਆ, ਜਿਸ ‘ਚ ਗੈਂਗਸਟਰ ਜ਼ਖ਼ਮੀ ਹੋਇਆ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਪਟਿਆਲਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਵਿਅਕਤੀ ਦੀ ਯੂਨੀਵਰਸਿਟੀ ਦੇ ਨੇੜੇ ਮੂਵਮੈਂਟ ਹੈ ਅਤੇ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਤਿੰਨ ਰਾਊਂਡ ਫਾਇਰ ਪੁਲਿਸ ‘ਤੇ ਕੀਤੇ। ਜਵਾਬੀ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਇਸ ਦੀ ਸੱਜੀ ਲੱਤ ਦੇ ਵਿੱਚ ਗੋਲੀ ਮਾਰ ਕੇ ਇਸ ਨੂੰ ਜ਼ਖ਼ਮੀ ਕੀਤਾ ਗਿਆ।

ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਮੁਲਜ਼ਮ ‘ਤੇ 17 ਤੋਂ ਵੱਧ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਐਨਡੀਪੀਐਸ ਡਕੈਤੀ ਅਤੇ ਇਰਾਦਾਤਨ ਕਤਲ ਦੇ ਕੇਸ ਸ਼ਾਮਿਲ ਹਨ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਲਜ਼ਮ ਕੋਲੋਂ ਚੋਰੀ ਦਾ ਮੋਟਰਸਾਈਕਲ ਤੇ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ।