Air India Flight Crash: ਏਅਰ ਇੰਡੀਆ ਦੀ ਉਡਾਣ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਮੌਜੂਦ ਸਨ। ਹਾਦਸੇ ਤੋਂ ਪਹਿਲਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਰੂਪਾਨੀ ਦਿਖਾਈ ਦੇ ਰਹੇ ਹਨ।
Picture of Vijay Rupani inside the Plane: ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਵੀਰਵਾਰ ਦੁਪਹਿਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਿਜੇ ਰੂਪਾਨੀ ਵੀ ਇਸ ਜਹਾਜ਼ ਵਿੱਚ ਸਵਾਰ ਸੀ। ਜਹਾਜ਼ ‘ਚ ਉਨ੍ਹਾਂ ਦੀ ਮੌਜੂਦਗੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਉਡਾਣ ਹਾਦਸੇ ਤੋਂ ਠੀਕ ਪਹਿਲਾਂ ਦੀ ਜਹਾਜ਼ ਦੇ ਅੰਦਰ ਦੀ ਤਸਵੀਰ ਸਾਹਮਣੇ ਆਈ ਹੈ। ਇਹ ਜਹਾਜ਼ ਦੇ ਅੰਦਰ ਦੀ ਇੱਕ ਫੋਟੋ ਦੱਸੀ ਜਾ ਰਹੀ ਹੈ ਜਦੋਂ ਸਾਹਮਣੇ ਬੈਠੀ ਇੱਕ ਮਹਿਲਾ ਯਾਤਰੀ ਨੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਫੋਟੋ ਖਿੱਚੀ। ਜਹਾਜ਼ ਵਿੱਚ ਸਵਾਰ ਲੋਕਾਂ ਦੀ ਸੂਚੀ ਵੀ ਸਾਹਮਣੇ ਆਈ ਹੈ। ਇਸ ਸੂਚੀ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਨਾਮ ਵੀ ਸ਼ਾਮਲ ਹੈ।

ਦੱਸ ਦਈਏ ਕਿ ਜਹਾਜ਼ ਵਿੱਚ 242 ਯਾਤਰੀ ਸਵਾਰ ਸੀ, ਜਿਨ੍ਹਾਂ ਵਿੱਚ 169 ਭਾਰਤੀ ਵੀ ਸ਼ਾਮਲ ਸੀ। ਹਾਦਸੇ ਤੋਂ ਥੋੜ੍ਹੀ ਦੇਰ ਬਾਅਦ, ਏਅਰ ਇੰਡੀਆ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ। ਏਅਰ ਇੰਡੀਆ ਨੇ ਇੱਕ ਹੈਲਪਲਾਈਨ ਨੰਬਰ 1800 5691 444 ਜਾਰੀ ਕੀਤਾ ਹੈ। ਇਸ ਦੇ ਨਾਲ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਅਹਿਮਦਾਬਾਦ ਪੁਲਿਸ ਨੇ ਵੀ ਨੰਬਰ ਜਾਰੀ ਕੀਤੇ ਹਨ।
ਅਹਿਮਦਾਬਾਦ ਪੁਲਿਸ ਨੇ ਕਿਹਾ ਕਿ ਲੋਕ 07925620359 ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੰਪਰਕ ਨੰਬਰ 011-24610843, 9650391859 ਜਾਰੀ ਕੀਤੇ ਹਨ।