Encounter between police and miscreants:ਫਿਰੋਜ਼ਪੁਰ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਕਪਿਲ ਕੁਮਾਰ ਤੇ ਹੋਏ ਗੋਲੀਬਾਰੀ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ 48 ਘੰਟੇ ਵਿੱਚ ਹੀ ਫੜਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਐਨਕਾਊਂਟਰ ਕਰਕੇ ਇਹਨਾਂ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਕਾਂਗਰਸ ਦੇ ਕੌਂਸਲਰ ਕਪਿਲ ਕੁਮਾਰ ਜਦ ਆਪਣੀ ਦੁਕਾਨਾਂ ਦੇ ਬਾਹਰ ਖੜਾ ਸੀ ਤਾਂ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਉਪਰ ਅੰਨੇ ਵਾਹ ਗੋਲੀਆਂ ਚਲਾਈਆਂ ਸਨ। ਜਿਸ ਵਿੱਚ ਉਸਦੀ ਮੁਸ਼ਕਿਲ ਨਾਲ ਜਾਨ ਬਚੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰਕੇ ਅਲੱਗ ਅਲੱਗ ਟੀਮਾਂ ਬਣਾਈਆਂ ਸੀ। ਆਰੋਪੀਆਂ ਨੂੰ ਫੜਨ ਲਈ ਨਾਕਾਬੰਦੀ ਵੀ ਕੀਤੀ ਗਈ ਸੀ। ਇਸ ਦੌਰਾਨ ਬੀਤੀ ਦੇਰ ਸ਼ਾਮ ਜਦ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਅਤੇ ਜਦ ਸੀਆਈਏ ਸਟਾਫ ਅਤੇ ਥਾਣਾ ਕੈਂਟ ਦੀ ਪੁਲਿਸ ਵੱਲੋਂ ਆਰੋਪੀਆਂ ਦਾ ਪਿੱਛਾ ਕੀਤਾ ਤਾਂ ਆਰੋਪੀਆਂ ਵੱਲੋਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਨੇ ਵੀ ਆਪਣੇ ਬਚਾਅ ਵਿੱਚ ਫਾਇਰਿੰਗ ਕੀਤੀ ਦੋਨੋਂ ਪਾਸੋਂ ਹੋਈ ਫਾਇਰਿੰਗ ਤੋਂ ਬਾਅਦ ਦੋ ਆਰੋਪੀਆਂ ਨੂੰ ਗੋਲੀਆਂ ਲੱਗੀਆਂ ਜਦਕਿ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਾਇਆ ਗਿਆ ਹੈ।
ਫੜੇ ਗਏ ਤਿੰਨੋ ਆਰੋਪੀ ਫਿਰੋਜ਼ਪੁਰ ਦੇ ਬਾਗਵਾਲੀ ਵਸਤੀ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਿਕ ਇਹ ਕਾਂਟਰੈਕਟ ਕਿਲਿੰਗ ਦਾ ਕੰਮ ਕਰਦੇ ਨੇ ਪੁਲਿਸ ਜਾਂਚ ‘ਚ ਜੁਟੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਇਹਨਾਂ ਵੱਲੋਂ ਕੀਤੀਆਂ ਗਈਆਂ ਹਨ। ਇਹਨਾਂ ਪਾਸੋਂ ਚਾਰ ਪਿਸਟਲ ਜਿੰਨਾ ਵਿੱਚ ਦੋ ਬਿਸਲ 30ਬੋਰ ਇੱਕ ਮੈਗਜ਼ੀਨ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਇੱਕ ਦੇਸੀ ਕੱਟਾ 315 ਬੋਰ ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਅੱਗੇ ਪੁੱਛਗਿੱਛ ਜਾਰੀ ਹੈ ਜਿਸ ਤੋਂ ਬਾਅਦ ਕੀ ਕੁਝ ਨਿਕਲਗੇ ਸਾਹਮਣੇ ਆਉਂਦਾ ਹੈ ਉਹ ਹੁਣ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ।