Punjab News; ਬਠਿੰਡਾ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ ਕਰਕੇ 40 ਕਿਲੋ ਹੀਰੋਇਨ ਦੀ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਹੈ। ਹੁਣ ਤੱਕ ਇਸ ਮਾਮਲੇ ਦੇ ਵਿੱਚ ਛੇ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਅਤੇ ਹੋਰ ਕਿੰਨੀਆਂ ਕੁ ਗ੍ਰਿਫਤਾਰੀਆਂ ਹੋਣੀਆਂ ਨੇ ਇਸ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇਸ ਨੂੰ ਲੈ ਕੇ ਅਹਿਮ ਖੁਲਾਸੇ ਹੋਣ ਦੀ ਹੋਰ ਸੰਭਾਵਨਾ ਬਣੀ ਹੋਈ ਹੈ। ਇਸ ਸੰਬੰਧ ਦੇ ਵਿੱਚ ਐਸਐਸਪੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰਸ ਕਰਕੇ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਐਸਐਸਪੀ ਬਠਿੰਡਾ ਅਵਨੀਤ ਕੋਡਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਅੱਜ ਸਵੇਰ ਤੜਕ ਸਾਡੀ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਅਧਾਰ ਦੇ ਉੱਤੇ ਕਾਲੇ ਰੰਗ ਦੀ ਫਾਰਚੂਨਰ ਗੱਡੀ ਨੂੰ ਚੈੱਕ ਕੀਤਾ ਗਿਆ। ਜਿਸ ਦੇ ਵਿੱਚ ਛੇ ਸਵਾਰ ਵਿਅਕਤੀਆਂ ਨੂੰ ਪੁੱਛਗਿਛ ਕੀਤੀ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਨਸ਼ਾ ਤਸਕਰ ਨੇ ਜਿਸ ਤੋਂ ਬਾਅਦ ਉਹਨਾਂ ਦੇ ਟਿਕਾਣੇ ਮਹਿਣਾ ਚੌਂਕ ਦੇ ਨਜ਼ਦੀਕ ਗਲੀ ਨੱਥਾ ਸਿੰਘ ਵਾਲੀ ਦੇ ਵਿੱਚ ਪਹੁੰਚੇ
ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਸਰਗਨਾ ਵਿਦੇਸ਼ ਬੈਠ ਕੇ ਇਸ ਨੈਕਸਸ ਨੂੰ ਚਲਾ ਰਿਹਾ ਹੈ। ਉਸ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ ਪਰ ਇਸ ਮਾਮਲੇ ਦੇ ਵਿੱਚ ਵੱਖ-ਵੱਖ ਜਿਲਿਆਂ ਦੇ ਨਾਲ ਸੰਬੰਧਿਤ ਛੇ ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਗਿਆ ਹੈ।
40 ਕਿਲੋ ਹੀਰੋਇਨ ਹੋਣ ਤੋਂ ਪਹਿਲਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਮੰਨੀ ਜਾ ਸਕਦੀ ਹੈ ਕਿਉਂਕਿ ਇਸ ਵੱਡੇ ਪੱਧਰ ਤੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਵੱਖ-ਵੱਖ ਥਾਵਾਂ ਤੇ ਇਸ ਨਸ਼ੇ ਨੂੰ ਸਪਲਾਈ ਕਰ ਰਹੇ ਸੀ।
ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਹੈ ਕਿ ਇਹ ਨਸ਼ਾ ਪਾਕਿਸਤਾਨ ਤੋਂ ਆਉਂਦਾ ਸੀ ਜਿਸ ਨੂੰ ਡਰੋਨ ਦੇ ਜਰੀਏ ਵੀ ਮੰਗਵਾਇਆ ਜਾ ਰਿਹਾ ਸੀ
ਇਸ ਨੂੰ ਚਲਾਉਣ ਵਾਲਾ ਇੱਕ ਮੁੱਖ ਸਰਗਨ ਵਿਦੇਸ਼ ਦੀ ਧਰਤੀ ਦੇ ਉੱਤੇ ਬੈਠਾ ਹੈ। ਜੋ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਹੈ।
ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਹਨਾਂ ਛੇ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਜਿਸ ਤੋਂ ਪਹਿਲਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਪੇਸ਼ ਕਰਾਂਗੇ ਅਤੇ ਰਿਮਾਂਡ ਦੇ ਦੌਰਾਨ ਇਹਨਾਂ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ।
ਇਸ ਨਸ਼ੇ ਨੂੰ ਕਿੱਥੇ ਲੈ ਕੇ ਜਾਣਾ ਸੀ ਅਤੇ ਕਿਸ ਤਰੀਕੇ ਦੇ ਨਾਲ ਮੰਗਵਾਇਆ ਜਾਂਦਾ ਸੀ। ਅਤੇ ਇਸ ਦੇ ਨਾਲ ਕਿਸ ਦੇ ਕਿਸ ਦੇ ਹੋਰ ਤਾਰ ਜੁੜੇ ਹੋਏ ਨੇ ਇਸ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਹਲੇ ਹੋਰ ਤਸਵੀਰ ਸਾਫ ਹੋਣੀ ਬਾਕੀ ਹੈ।