Temple theft case; ਕੁੱਝ ਦਿਨ ਪਹਿਲਾ ਧਾਰੀਵਾਲ ਦੇ ਪ੍ਰਸਿੱਧ ਕ੍ਰਿਸ਼ਨਾ ਮੰਦਿਰ ਦੇ ਵਿੱਚ 19 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸਨ। ਇਸ ਸਬੰਧੀ ਪੰਜਾਬ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਨੂੰ ਕੇਵਲ 18 ‘ਚ ਸੁਲਝਾ ਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਗੁਰਦਾਸਪੁਰ ਅਦਿੱਤਿਆ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਧਾਰੀਵਾਲ ਦੇ ਪ੍ਰਸਿੱਧ ਪ੍ਰਚੀਨ ਮੰਦਿਰ ਵਿੱਚ ਚੋਰੀ ਹੋਈ ਸੀ,ਜਿਸ ਦਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਉਸ ਤੋਂ ਬਾਅਦ ਹੀ ਲਗਾਤਾਰ ਛਾਪੇਮਾਰੀਆਂ ਕੀਤੀ ਜਾ ਰਹੀਆਂ ਸਨ। ਜਿਸ ਤੋਂ ਬਾਅਦ ਧਾਰੀਵਾਲ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 17 ਲੱਖ 85 ਹਜਾਰ ਦੀ ਬਰਾਮਦਗੀ ਕਰ ਲਈ ਗਈ ਹੈ। ਜਿਸ ਤੋਂ ਬਾਅਦ ਮੰਦਿਰ ਪਰਿਸਰ ਦੇ ਪੁਜਾਰੀ ਸਮੇਤ ਸਮੂਹ ਸਮਾਜ ਸੇਵੀ ਸੰਗਠਨ ਐਸਐਸਪੀ ਗੁਰਦਾਸਪੁਰ ਦੇ ਦਫਤਰ ਪਹੁੰਚੇ ਤੇ ਉਹਨਾਂ ਨੇ ਖਾਸ ਤੌਰ ਤੇ ਐਸਐਸਪੀ ਅਦਿੱਤਿਆ ਕੁਮਾਰ ਦਾ ਧੰਨਵਾਦ ਕੀਤਾ।