Punjab Pollution Control Board; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 136 ਯੂਨਿਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਹ ਕਾਰਵਾਈ ਔਨਲਾਈਨ ਡਾਟਾ ਰਿਪੋਰਟਾਂ ਨਾ ਭੇਜਣ ਜਾਂ ਨਿਗਰਾਨੀ ਪ੍ਰਣਾਲੀ ਨੂੰ ਔਫਲਾਈਨ ਮੋਡ ਵਿੱਚ ਰੱਖਣ ਲਈ ਕੀਤੀ ਗਈ ਹੈ। ਬੋਰਡ ਚੇਅਰਪਰਸਨ ਰੀਨਾ ਗੁਪਤਾ ਦੇ ਨਿਰਦੇਸ਼ਾਂ ‘ਤੇ, ਨਿਗਰਾਨੀ ਮੁਹਿੰਮ ਨੇ ਖੁਲਾਸਾ ਕੀਤਾ ਕਿ ਬਹੁਤ ਸਾਰੇ ਅਦਾਰਿਆਂ ਨੇ ਔਨਲਾਈਨ ਐਮੀਸ਼ਨ ਨਿਗਰਾਨੀ ਪ੍ਰਣਾਲੀ (OCEMS) ਸਥਾਪਤ ਕੀਤੀ ਹੈ, ਪਰ ਇਹ ਕਾਰਜਸ਼ੀਲ ਨਹੀਂ ਸੀ ਜਾਂ ਡੇਟਾ ਔਨਲਾਈਨ ਅਪਲੋਡ ਨਹੀਂ ਕੀਤਾ ਜਾ ਰਿਹਾ ਸੀ। ਪੀਪੀਸੀਬੀ ਨੇ ਉਦਯੋਗਾਂ, ਕਾਰਪੋਰੇਸ਼ਨਾਂ, ਕੌਂਸਲਾਂ ਅਤੇ ਹੋਰ ਅਦਾਰਿਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ 3 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ। ਜੇਕਰ ਜਵਾਬ ਤਸੱਲੀਬਖਸ਼ ਨਹੀਂ ਹੈ, ਤਾਂ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਇਜਾਜ਼ਤ ਰੱਦ ਕਰਨਾ, ਜੁਰਮਾਨਾ ਲਗਾਉਣਾ ਅਤੇ ਯੂਨਿਟ ਨੂੰ ਬੰਦ ਕਰਨਾ ਸ਼ਾਮਲ ਹੈ। ਬੋਰਡ ਨੇ ਸਪੱਸ਼ਟ ਕੀਤਾ ਕਿ ਔਨਲਾਈਨ ਨਿਗਰਾਨੀ ਉਪਕਰਣਾਂ ਨੂੰ ਨਜ਼ਰਅੰਦਾਜ਼ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀਆਂ ਇਕਾਈਆਂ ਨੂੰ ਨਿਗਰਾਨੀ ਪ੍ਰਣਾਲੀ ਨੂੰ ਕਿਰਿਆਸ਼ੀਲ ਰੱਖਣ ਅਤੇ ਨਿਯਮਤ ਤੌਰ ‘ਤੇ ਡੇਟਾ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵਾਤਾਵਰਣ ‘ਤੇ ਪ੍ਰਭਾਵ ਬਾਰੇ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਪੰਜਾਬ ਦਾ ਇਹ ਨੌਜਵਾਨ ਨਿਊਜ਼ੀਲੈਂਡ ‘ਚ ਬਣਿਆ ਪੁਲਿਸ ਅਫਸਰ, ਪੜ੍ਹਾਈ ਤੇ ਚੰਗੇ ਕਰੀਅਰ ਲਈ ਗਿਆ ਸੀ ਵਿਦੇਸ਼
Punjabi youth success; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਨੌਜਵਾਨ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ‘ਚ ਪੁਲਿਸ ਅਫਸਰ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਤੇ ਪਰਿਵਾਰ ਨਾ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸਫ਼ਲਤਾ ਤੋਂ ਬਾਅਦ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਓਮ ਪ੍ਰਕਾਸ ਸਿਘ ਨੇ ਦੱਸਿਆਂ ਕਿ ਉਨ੍ਹਾਂ ਦੇ...