The Raja Saab Release Date: ਸਾਊਥ ਸੁਪਰਸਟਾਰ ਪ੍ਰਭਾਸ ਦੀ ਮੋਸਟ ਵੇਟਿੰਗ ਫ਼ਿਲਮ ‘ਦ ਰਾਜਾ ਸਾਬ੍ਹ’ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਲੰਬੇ ਇੰਤਜ਼ਾਰ ਤੋਂ ਬਾਅਦ, ਫੈਨਸ ਨੂੰ ਫ਼ਿਲਮ ਬਾਰੇ ਖੁਸ਼ਖਬਰੀ ਮਿਲੀ ਹੈ।
Prabhas’ The Raja Saab Release Date Revealed: ਸਾਊਥ ਫਿਲਮ ਇੰਡਸਟਰੀ ਦੇ ਸਭ ਤੋਂ ਵਧੀਆ ਐਕਟਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦ ਰਾਜਾ ਸਾਬ੍ਹ’ ਕਾਰਨ ਸੁਰਖੀਆਂ ਵਿੱਚ ਹਨ। ਲੰਬੇ ਸਮੇਂ ਤੋਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕੁਝ ਦੇਰੀ ਹੋ ਰਹੀ ਸੀ। ਇਸ ਸਮੇਂ ਪ੍ਰਭਾਸ ਦੇ ਫੈਨਸ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਸਸਪੈਂਸ ਖ਼ਤਮ ਹੋ ਗਿਆ ਹੈ।
ਹੌਰਰ ਕਾਮੇਡੀ ਨਾਲ ਭਰਪੂਰ ਇਹ ਫਿਲਮ ਫੈਨਸ ਦਾ ਬਹੁਤ ਮਨੋਰੰਜਨ ਕਰਨ ਜਾ ਰਹੀ ਹੈ। ਪ੍ਰਭਾਸ ਫਿਲਮ ਵਿੱਚ ਡਬਲ ਰੋਲ ਵਿੱਚ ਨਜ਼ਰ ਆਉਣਗੇ। ਸ਼ਾਨਦਾਰ ਐਕਟਿੰਗ ਦੇ ਦਮ ‘ਤੇ, ਸਟਾਰ ਫਿਲਮ ਵਿੱਚ ਆਪਣੇ ਕਿਰਦਾਰ ਵਿੱਚ ਜਾਨ ਪਾਉਣ ਜਾ ਰਿਹਾ ਹੈ। ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਕਾਰਨ, ਇਸਦੀ ਰਿਲੀਜ਼ ਵਿੱਚ ਦੇਰੀ ਹੋ ਰਹੀ ਸੀ ਪਰ ਹੁਣ ਫਿਲਮ ਦੀ ਰਿਲੀਜ਼ ਨੂੰ ਲੈ ਕੇ ਅਧਿਕਾਰਤ ਐਲਾਨ ਕੀਤਾ ਗਿਆ ਹੈ।
ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ ‘ਦ ਰਾਜਾ ਸਾਬ੍ਹ’
ਸਟਾਰ ਪ੍ਰਭਾਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਰਾਹੀਂ ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ। ਪ੍ਰਭਾਸ ਨੇ ਮੂਵੀ ਦਾ ਪੋਸਟਰ ਸਾਂਝਾ ਕਰਕੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ। ਪ੍ਰਭਾਸ ਨੇ ਦੱਸਿਆ ਹੈ ਕਿ ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਾਲ ਹੀ ਐਕਟਰ ਨੇ ਇਸ ‘ਤੇ ਲਿਖਿਆ, ‘5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਮਿਲਦੇ ਹਾਂ।
ਕਦੋਂ ਆਵੇਗਾ ‘ਦ ਰਾਜਾ ਸਾਬ੍ਹ’ ਦਾ ਟੀਜ਼ਰ
ਪੋਸਟ ਦੇ ਕੈਪਸ਼ਨ ਵਿੱਚ ਪ੍ਰਭਾਸ ਨੇ ਦੱਸਿਆ ਹੈ ਕਿ ‘ਦ ਰਾਜਾ ਸਾਬ੍ਹ’ ਦਾ ਟੀਜ਼ਰ 16 ਜੂਨ ਨੂੰ ਦੇਖਿਆ ਜਾਵੇਗਾ। ਇਹ ਖ਼ਬਰ ਆਉਂਦੇ ਹੀ ਐਕਟਰ ਦੇ ਫੈਨਸ ਹੁਣ ਫ਼ਿਲਮ ਤੇ ਟੀਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮੂਵੀ ‘ਚ ਪ੍ਰਭਾਸ ਦੋ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ, ਪਰ ਨਿਧੀ ਅਗਰਵਾਲ ਤੋਂ ਇਲਾਵਾ, ਮਾਲਵਿਕਾ ਮੋਹਨਨ ਅਤੇ ਸ਼ਰਧਾ ਕੁਮਾਰ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ। ਐਕਟਰ ਸੰਜੇ ਦੱਤ ਖਲਨਾਇਕ ਦੇ ਰੋਲ ‘ਚ ਨਜ਼ਰ ਆ ਰਹੇ ਹਨ। ਫਿਲਮ ਵਿੱਚ ਸੰਜੂ ਬਾਬਾ ਨੂੰ ਦੇਖਣ ਤੋਂ ਬਾਅਦ, ਫੈਨਸ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਦੇਖਣ ਲਈ ਐਕਸਾਈਟਿਡ ਹਨ।