Punjab News: ਪੀਆਰਟੀਸੀ ਕਰਮਚਾਰੀਆਂ ਅਤੇ ਸੈਕਰੇਟਰੀ ਟਰਾਂਸਪੋਰਟ ਵਰੁਣ ਰੂਜ਼ਮ ਦਰਮਿਆਨ ਹੋਈ ਅਹੰਮ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ। ਮੀਟਿੰਗ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ, ਜਦਕਿ ਕਰਮਚਾਰੀਆਂ ਵੱਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਮੀਟਿੰਗ ਤੋਂ ਇਲਾਵਾ ਅੱਜ ਇੱਕ ਇੰਟਰਨਲ ਮੀਟਿੰਗ ਵੀ ਚੱਲ ਰਹੀ ਹੈ, ਜਿਸ ਤੋਂ ਬਾਅਦ ਕੁਝ ਵੱਡੇ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਹੁਣ ਪੀਆਰਟੀਸੀ ਦੀ ਅਗਲੀ ਮੀਟਿੰਗ ਪਰਸੋਂ ਐਮ.ਡੀ. ਪੀਆਰਟੀਸੀ ਅਤੇ ਐਮ.ਡੀ. ਪਨਬੱਸ ਨਾਲ ਹੋਣੀ ਨਿਸਚਿਤ ਕੀਤੀ ਗਈ ਹੈ, ਜਿਸ ਵਿੱਚ ਖਾਸ ਤੌਰ ‘ਤੇ ਕਿਲੋਮੀਟਰ ਸਕੀਮ ਨੂੰ ਰੱਦ ਕਰਨ ਸਬੰਧੀ ਗੱਲਬਾਤ ਹੋਏਗੀ। ਕਰਮਚਾਰੀਆਂ ਨੇ ਸਾਫ ਕਰ ਦਿੱਤਾ ਹੈ ਕਿ ਜੇ ਇਸ ਹਫ਼ਤੇ ਵਿਚ ਕੋਈ ਢੁਕਵਾਂ ਹੱਲ ਨਹੀਂ ਨਿਕਲਦਾ ਤਾਂ ਅਗਲੇ ਸੋਮਵਾਰ ਤੋਂ ਸੂਬਾ ਪੱਧਰ ‘ਤੇ ਹੜਤਾਲ ਕੀਤੀ ਜਾਵੇਗੀ।