Pune DCP Sandeep Bhajibhakre: ਮਾਨਵਤਾ ਤੇ ਸਮਝਦਾਰੀ ਦੀ ਅਦਭੁਤ ਮਿਸਾਲ 24 ਦਸੰਬਰ ਨੂੰ ਪੁਣੇ ਦੇ ਵਾਨਵਾੜੀ ਇਲਾਕੇ ‘ਚ ਦੇਖਣ ਨੂੰ ਮਿਲੀ। ਦੱਸ ਦਈਏ ਕਿ ਇੱਥੇ ਜਗਤਾਪ ਡੇਅਰੀ ਚੌਕ ‘ਤੇ ਹੋਏ ਸੜਕ ਹਾਦਸੇ ਮਗਰੋਂ ਪੁਣੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (DCP) ਡਾਕਟਰ ਸੰਦੀਪ ਭਾਜੀਭਾਕਰੇ ਨੇ ਇੱਕ ਮੋਟਰਸਾਈਕਲ ਸਵਾਰ ਦੀ ਜਾਨ ਬਚਾਈ ਜੋ ਹਾਦਸੇ ਤੋਂ ਬਾਅਦ ਮਿਰਗੀ ਦਾ ਸ਼ਿਕਾਰ ਹੋ ਗਿਆ ਸੀ। ਦੁਪਹਿਰ ਕਰੀਬ 2 ਵਜੇ ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਨਾਲ ਟਕਰਾ ਗਿਆ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਸੜਕ ‘ਤੇ ਡਿੱਗ ਪਿਆ ਤੇ ਉਸ ਨੂੰ ਤੁਰੰਤ ਮਿਰਗੀ ਦਾ ਦੌਰਾ ਪੈ ਗਿਆ।
ਘਟਨਾ ਸਮੇਂ ਨੇੜੇ ਹੀ ਮੌਜੂਦ ਡੀਸੀਪੀ ਡਾਕਟਰ ਸੰਦੀਪ ਭਾਜੀਭਾਕਰੇ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ। ਉਸ ਨੇ ਨਾ ਸਿਰਫ਼ ਮੋਟਰਸਾਈਕਲ ਸਵਾਰ ਦੀ ਮਦਦ ਕੀਤੀ ਸਗੋਂ ਉਸ ਦੇ ਮਿਰਗੀ ਦੇ ਦੌਰੇ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਕਦਮ ਵੀ ਚੁੱਕੇ। ਉਸ ਦੀ ਚੌਕਸੀ ਅਤੇ ਤੁਰੰਤ ਫੈਸਲੇ ਨੇ ਮੌਕੇ ‘ਤੇ ਮੈਡੀਕਲ ਟੀਮ ਦੇ ਪਹੁੰਚਣ ਤੱਕ ਨੌਜਵਾਨ ਦੀ ਹਾਲਤ ਸਥਿਰ ਕਰ ਦਿੱਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਡੀਸੀਪੀ ਭਾਜੀਭਾਕਰੇ ਨੂੰ ਨੌਜਵਾਨਾਂ ਦੀ ਮਦਦ ਕਰਦੇ ਦੇਖਿਆ ਜਾ ਸਕਦਾ ਹੈ। ਲੋਕ ਉਸ ਦੀ ਇਸ ਪਹਿਲ ਦੀ ਸ਼ਲਾਘਾ ਕਰ ਰਹੇ ਹਨ ਅਤੇ ਉਸ ਨੂੰ ਅਸਲੀ ਹੀਰੋ ਕਹਿ ਰਹੇ ਹਨ। ਡੀਸੀਪੀ ਭਾਜੀਭਾਕਰੇ ਨੇ ਨਾ ਸਿਰਫ਼ ਆਪਣੀ ਡਿਊਟੀ ਨਿਭਾਈ ਸਗੋਂ ਸੰਕਟ ਦੀ ਘੜੀ ਵਿੱਚ ਮਨੁੱਖਤਾ ਦੀ ਮਿਸਾਲ ਵੀ ਕਾਇਮ ਕੀਤੀ।