Union Health Ministry’s Report: ਪੰਜਾਬ ਸਰਕਾਰ ਜਿਥੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਲੈ ਬਹੁਤ ਚਿੰਤਾਜਨਕ ਹੈ ਉਥੇ ਹੀ ਕੇਂਦਰ ਦੀ ਇੱਕ ਨਵੀਂ ਰਿਪੋਰਟ ਕਾਰਨ ਪੰਜਾਬ ਦੇ ਲੋਕਾਂ ਵਿਚ ਸਿਹਮ ਦਾ ਮਾਹੌਲ ਪੈਦਾ ਹੋ ਗਿਆ ਹੈ।
Highest HIV Positive Rate in Punjab: ਕੇਂਸਰ, ਨਸ਼ੇ, ਹਮਲੇ ਅਤੇ ਹੋਰ ਕਈ ਗੰਭੀਰ ਮੁੱਦਿਆਂ ਨਾਲ ਜੰਗ ਕਰ ਰਿਹਾ ਪੰਜਾਬ ਹੁਣ ਇੱਕ ਹੋਰ ਜੰਗ ਨਾਲ ਜੁਝੇਗਾ। ਪੰਜਾਬ ਸਰਕਾਰ ਸੂਬੇ ’ਚੋਂ ਨਸ਼ਿਆਂ ਦੇ ਚੱਲ ਰਹੇ ਮਾੜੇ ਪ੍ਰਵਾਹ ਨੂੰ ਠੱਲ ਪਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁੁਹਿੰਮ ਤਹਿਤ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰ ਰਹੀ ਹੈ। ਹੁੁਣ ਇੱਕ ਕੇਂਦਰੀ ਰਿਪੋਰਟ ਨੇ ਪੰਜਾਬ ਨੂੰ ਇੱਕ ਹੋਰ ਫਿਕਰਾਂ ਵਿੱਚ ਪਾ ਦਿੱਤਾ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੂਬੇ ’ਚ ਐੱਚਆਈਵੀ ਪਾਜ਼ੇਟਿਵ ਕੇਸਾਂ ਦੀ ਦਰ ਪੂਰੇ ਦੇਸ਼ ਵਿੱਚੋਂ ਤੀਜੇ ਸਥਾਨ ‘ਤੇ ਹੈ ਜੋਕਿ ਇੱਕ ਬਹੁੁਤ ਹੀ ਗੰਭੀਰ ਅਤੇ ਵਿਚਾਰਣਯੋਗ ਵਿਸ਼ਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਦੇਸ਼ ਭਰ ਦੇ ਐੱਚਆਈਵੀ ਟੈਸਟਾਂ ਦੌਰਾਨ ਪਾਈ ਜਾ ਰਹੀ ਪਾਜ਼ੇਟਿਵ ਦਰ ਦਾ ਵਾਧਾ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ’ਚ ਮੌਜੂਦਾ ਦਰ 1.27 ਨਾਲ ਤੀਜੇ ਸਥਾਨ ‘ਤੇ ਹੈ ਤੇ ਪੰਜਾਬ ਦੀ ਇਹ ਦਰ ਰਾਸ਼ਟਰੀ ਔਸਤ 0.41 ਦੇ ਮੁੁਕਾਬਲੇ ਤੋਂ ਵੀ ਜ਼ਿਆਦਾ ਹੈ।
ਜਾਣੋ ਕੇਂਦਰੀ ਸਿਹਤ ਰਿਪੋਰਟ ਕੀ ਬੋਲਦੀ
ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁੁਸਾਰ ਪੂਰੇ ਦੇਸ਼ ਵਿਚ ਇਹ ਐੱਚਆਈਵੀ ਵਾਧਾ ਦਰ ਮਿਜ਼ੋਰਮ ’ਚ 2.1 ਫੀਸਦੀ ਆਸਾਮ ’ਚ 1.74 ਫੀਸਦੀ, ਪੰਜਾਬ ’ਚ 1.27 ਫੀਸਦੀ, ਮੇਘਾਲਿਆ 1.21 ਪ੍ਰਤੀਸ਼ਤ, ਨਾਗਾਲੈਂਡ 1.12 ਪ੍ਰਤੀਸ਼ਤ, ਤ੍ਰਿਪੁੁਰਾ 1.06 ਪ੍ਰਤੀਸ਼ਤ, ਤੇਲੰਗਾਨਾ 0.81 ਪ੍ਰਤੀਸ਼ਤ, ਅਰੁੁਣਾਚਲ ਪ੍ਰਦੇਸ਼ 0.75 ਪ੍ਰਤੀਸ਼ਤ, ਦਿੱਲੀ 0.74 ਪ੍ਰਤੀਸ਼ਤ, ਆਂਧਰਾ ਪ੍ਰਦੇਸ਼ 0.71 ਪ੍ਰਤੀਸ਼ਤ, ਹਰਿਆਣਾ 0.67 ਪ੍ਰਤੀਸ਼ਤ, ਚੰਡੀਗੜ੍ਹ 0.65 ਫ਼ੀਸਦੀ ਅਤੇ ਨੈਸ਼ਨਲ ਪੱਧਰ ਤੇ ਇਹ ਐੱਚਆਈਵੀ ਪੌਜਟਿਵ ਦਰ 0.41 ਫੀਸਦੀ ਹੈ।
ਇਸ ਤਰ੍ਹਾਂ ਪੰਜਾਬ ਤੀਜੇ ਸਭ ਤੋਂ ਉੱਚੀ ਦਰ ਵਾਲੇ ਰਾਜਾਂ ਵਿੱਚ ਸ਼ੁੁਮਾਰ ਹੋ ਗਿਆ ਹੈ। ਪੰਜਾਬ ਵਿੱਚ ਐੱਚਆਈਵੀ ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਸੁੁਰੱਖਿਅਤ ਤਰੀਕੇ ਨਾਲ ਆਪਸ ਵਿੱਚ ਸਾਂਝੀਆ ਕੀਤੀਆਂ ਜਾ ਰਹੀ ਸਰਿੰਜਾਂ ਵਾਲੀਆਂ ਸੂਈਆਂ ਹਨ ਅਤੇ ਇਸ ਤੋਂ ਇਲਾਵਾ ਇਹ ਵਾਇਰਸ ਅਸੁੁਰੱਖਿਅਤ ਜਿਨਸੀ ਸੰਪਰਕ, ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਛਾਤੀ ਦਾ ਦੁੱਧ ਚੁੰਘਾਉਣ ਦੁੁਆਰਾ ਵਿਗਿਆਪਕ ਪੱਧਰ ‘ਤੇ ਫੈਲਦਾ ਹੈ।
ਸੂਬੇ ਵਿੱਚ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ, ਪੰਜਾਬ ਦੇ ਸਿਹਤ ਅਧਿਕਾਰੀਆਂ ਨੇ ਐੱਚਆਈਵੀ ਦੇ ਫੈਲਣ ਨੂੰ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੰਜਾਬ ਵਿੱਚ 22 ਐਟੀਂ -ਰਿਟਰੋਵਾਇਰਲ ਥੈਰੇਪੀ (ਏ.ਆਰ.ਟੀ) ਕੇਂਦਰ ਹਨ ਅਤੇ ਇੱਕ ਏ.ਆਰ.ਟੀ-ਪਲੱਸ ਸੈਂਟਰ ਮੌਜੂਦ ਹਨ, ਇਸ ਤੋਂ ਬਾਅਦ ਅਪ੍ਰੈਲ ਅਤੇ ਸਤੰਬਰ 2024 ਦੇ ਵਿਚਕਾਰ, ਕੁੱਲ 6696 ਨਵੇਂ ਲੋਕ ਜੋ ਐੱਚਆਈਵੀ ਨਾਲ ਗ੍ਰਸਤ ਹਨ , ਉਨ੍ਹਾਂ ਨੂੰ ਇਨਹਾਂ ਕੇਂਦਰਾਂ ’ਤੇ ਰਜਿਸਟਰਡ ਕੀਤਾ ਗਿਆ। ਪੰਜਾਬ ਸਿਹਤ ਵਿਭਾਗ ਦੇ ਰਿਕਾਰਡ ਅਨੁੁਸਾਰ ਇਨ੍ਹਾਂ ਵਿੱਚੋਂ 6594 ਵਿਅਕਤੀਆਂ ਦਾ ਇਲਾਜ ਏਆਰਟੀ ਵਿੱਚ ਸ਼ੁੁਰੂ ਕੀਤਾ ਗਿਆ ਸੀ ਅਤੇ 5784 ਜ਼ਿੰਦਾ ਹਨ ਅਤੇ ਇਲਾਜ ਜਾਰੀ ਹਨ।