Arshdeep Singh gifts Car to his Mother: ਟਾਟਾ ਮੋਟਰਜ਼ ਵਲੋਂ ਪੇਸ਼ ਕੀਤਾ ਗਿਆ ਕਰਵ ਪਹਿਲੀ ਕੰਪੈਕਟ SUV ਹੈ ਜੋ SUV ਕੂਪ ਸਟਾਈਲ ਵਿੱਚ ਆਉਂਦੀ ਹੈ। ਇਹ ਗੱਡੀ ਨਵੇਂ ਐਟਲਸ ਪਲੇਟਫਾਰਮ ‘ਤੇ ਆਧਾਰਿਤ ਹੈ।
Punjab Kings’ bowler gifts his mother a Tata Curvv: IPL 2025 ਵਿੱਚ, ਪੰਜਾਬ ਕਿੰਗਜ਼ ਟੀਮ ਦੇ ਡੈਸ਼ਿੰਗ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਮਾਂ ਲਈ ਟਾਟਾ ਦੀ ਸਭ ਤੋਂ ਵਧੀਆ ਲੁੱਕ ਵਾਲੀ ਕਾਰ ਕਰਵ ਖਰੀਦੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਅਰਸ਼ਦੀਪ ਸਿੰਘ ਆਪਣੇ ਮਾਪਿਆਂ ਨਾਲ ਟਾਟਾ ਸ਼ੋਅਰੂਮ ਪਹੁੰਚਿਆ ਅਤੇ ਉਨ੍ਹਾਂ ਨੂੰ ਟਾਟਾ ਕਰਵ SUV ਗਿਫਟ ਕੀਤੀ। ਅਰਸ਼ਦੀਪ ਨੇ ਇਹ ਵੀਡੀਓ ਆਪਣੇ ਯੂਟਿਊਬ ਚੈਨਲ ਰਾਹੀਂ ਸਾਂਝਾ ਕੀਤਾ ਹੈ, ਜਿਸ ਵਿੱਚ ਅਰਸ਼ਦੀਪ ਆਪਣੇ ਮਾਪਿਆਂ ਨਾਲ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਕਾਰ ਤੋਹਫ਼ੇ ਵਜੋਂ ਦੇ ਰਿਹਾ ਹੈ। ਟਾਟਾ ਕਰਵ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਹੈ ਅਤੇ ਇਸਦੇ ਹਾਈਪਰੀਅਨ ਇੰਜਣ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਹੈ।
ਇੱਥੇ ਦੇਖੋ ਵੀਡੀਓ
ਟਾਟਾ ਕਰਵ ਦਾ ਇੰਜਣ ਤੇ ਪ੍ਰਫ਼ਾਰਮੈਂਸ
ਟਾਟਾ ਮੋਟਰਜ਼ ਵਲੋਂ ਪੇਸ਼ ਕੀਤਾ ਗਿਆ ਕਰਵ ਪਹਿਲੀ ਕੰਪੈਕਟ ਐਸਯੂਵੀ ਹੈ ਜੋ ਐਸਯੂਵੀ ਕੂਪ ਕੈਟਾਗਿਰੀ ‘ਚ ਆਉਂਦੀ ਹੈ। ਇਹ ਗੱਡੀ ਨਵੇਂ ਐਟਲਸ ਪਲੇਟਫਾਰਮ ‘ਤੇ ਅਧਾਰਤ ਹੈ ਅਤੇ ਇਸ ਵਿੱਚ ਦੋ ਟਰਬੋ ਪੈਟਰੋਲ ਇੰਜਣ ਅਤੇ ਇੱਕ ਡੀਜ਼ਲ ਇੰਜਣ ਹੈ। ਇਸ ਕਾਰ ਵਿੱਚ ਇੱਕ ਨਵਾਂ ਹਾਈਪਰੀਅਨ ਡਾਇਰੈਕਟ ਇੰਜੈਕਸ਼ਨ ਟਰਬੋ ਪੈਟਰੋਲ ਇੰਜਣ ਹੈ, ਜੋ 125bhp ਪਾਵਰ ਅਤੇ 225Nm ਟਾਰਕ ਪੈਦਾ ਕਰਦਾ ਹੈ। ਇਹ ਇੰਜਣ ਸਟੈਂਡਰਡ 1.2 ਟਰਬੋ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ, ਜੋ 120bhp ਅਤੇ 170Nm ਟਾਰਕ ਪ੍ਰਦਾਨ ਕਰਦਾ ਹੈ।
ਟਾਟਾ ਕਰਵ ਦੀ ਇਹ ਕਾਰ ਪ੍ਰੀਮੀਅਮ ਕੂਪ ਡਿਜ਼ਾਈਨ ਦੇ ਨਾਲ ਆਉਂਦੀ ਹੈ। ਟਾਟਾ ਮੋਟਰਜ਼ ਦੀ ਇਸ ਕਾਰ ਵਿੱਚ 500 ਲੀਟਰ ਦੀ ਬੂਟ ਸਪੇਸ ਹੈ। ਇਸ ਕਾਰ ਦਾ ਗਰਾਊਂਡ ਕਲੀਅਰੈਂਸ 208 ਮਿਲੀਮੀਟਰ ਹੈ। ਇਸ ਕਾਰ ਵਿੱਚ LED ਲਾਈਟਾਂ ਦੀ ਵਰਤੋਂ ਕੀਤੀ ਗਈ ਹੈ। ਟਾਟਾ ਕਰਵ ਵਿੱਚ ਸੁਰੱਖਿਆ ਲਈ 6 ਏਅਰਬੈਗ ਵੀ ਹਨ।
ਟਾਟਾ ਕਰਵ ‘ਚ ਮਿਲਦੇ ਨੇ ਇਹ ਸ਼ਾਨਦਾਰ ਫੀਚਰਸ
ਟਾਟਾ ਕਰਵ ਦੇ ਹਾਈਪਰੀਅਨ GDi ਵੇਰੀਐਂਟ ਵਿੱਚ ਇੱਕ ਵੌਇਸ ਅਸਿਸਟਡ ਪੈਨੋਰਾਮਿਕ ਸਨਰੂਫ ਫੀਚਰ ਹੈ। ਇਸ ਕਾਰ ਵਿੱਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ। ਕਾਰ ਵਿੱਚ ਏਅਰੋ ਇਨਸਰਟਸ ਦੇ ਨਾਲ R17 ਅਲੌਏ ਵ੍ਹੀਲ ਹਨ। ਇਸ ਟਾਟਾ ਕਾਰ ਵਿੱਚ ਆਟੋਮੈਟਿਕ ਟੈਂਪਰੈਚਰ ਕੰਟਰੋਲ ਦਾ ਸ਼ਾਨਦਾਰ ਫੀਚਰ ਵੀ ਹੈ।