Punjab News ; ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਸੰਗੂਧੋਣ ਉਸ ਸਮੇ ਡਰ ਦਾ ਮਹੋਲ ਬਣ ਗਿਆ ਜਦੋਂ ਪਿੰਡ ਵਾਸੀਆਂ ਨੇ ਦੋ ਤੇਂਦੁਏ ਛੱਪੜ ਦੇ ਨਜ਼ਦੀਕ ਦਿਖਾਈ ਦਿੱਤੇ ਓਥੇ ਪਿੰਡ ਵਸਿਆ ਨੇ ਪ੍ਰਸ਼ਾਸ਼ਨ ਅਗੇ ਜਲਦੀ ਫੜਨ ਦੀ ਅਪੀਲ ਕੀਤੀ ।
ਮੀਡੀਆ ਨਾਲ ਗਲਬਾਤ ਕਰਦਿਆਂ ਪਿੰਡ ਵਸਿਆ ਨੇ ਦਸਿਆ ਕੀ ਅੱਜ ਪਿੰਡ ਦੇ ਛਪੜ ਦੇ ਕੋਲ ਦੋ ਤੇਂਦੁਏ ਦਿਖਾਈ ਦਿੱਤੇ ਜਿਸ ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਸਾਡੇ ਛੋਟੇ ਬੱਚੇ ਹਨ ਤੇ ਬੱਚੇ ਆਮ ਹੀ ਛੱਪੜ ਕੋਲ ਖੇਡਦੇ ਰਹਿੰਦੇ ਹਨ । ਤੇਦੂਏ ਦੇਖਣ ਨਾਲ ਪਿੰਡ ਵਾਂਸਿਆ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ।
ਉੱਥੇ ਹੀ ਲੋਕਾਂ ਦਾ ਕਹਿਣਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਹਨਾਂ ਤੇਦੂਏ ਨੂੰ ਕਾਬੂ ਕੀਤਾ ਜਾਵੇ । ਉੱਥੇ ਮੌਕੇ ਤੇ ਪਹੁੰਚੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਵੱਲੋਂ ਸਾਨੂੰ ਇਤਲਾਹ ਮਿਲੀ ਸੀ ਤੇ ਅਸੀਂ ਮੌਕੇ ਤੇ ਪਹੁੰਚ ਕੇ ਦੋ ਪਿੰਜਰੇ ਲਗਾ ਦਿੱਤੇ ਅਤੇ ਤੇਂਦੁਏ ਦੀ ਤਲਾਸ਼ ਕੀਤੀ ਜਾ ਰਹੀ ਹੈ ।