Encounter between police and smuggler:ਫਾਜ਼ਿਲਕਾ ਵਿਚ ਇਕ ਵੱਡਾ ਐਨਕਾਉਂਟਰ ਹੋਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਹੈ। ਇਸ ਕਾਰਵਾਈ ਮਗਰੋਂ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਦੇ ਉੱਪਰ ਫਾਇਰ ਕਰ ਦਿੱਤਾ। ਜਵਾਬੀ ਕਾਰਵਾਈ ਦੇ ਦੌਰਾਨ ਫਾਜ਼ਲਕਾ ਪੁਲਸ ਨੇ ਵੀ ਪਹਿਲਾਂ ਹਵਾਈ ਫਾਇਰ ਕੀਤਾ ਅਤੇ ਮੁੜ ਨਸ਼ਾ ਤਸਕਰ ਦੇ ਪੈਰ ‘ਤੇ ਗੋਲੀ ਮਾਰੀ। ਇਸ ਦੌਰਾਨ ਨਸ਼ਾ ਤਸਕਰ ਡਿੱਗ ਪਿਆ। ਇਸ ਕਾਰਵਾਈ ਦੌਰਾਨ ਮੁਲਜ਼ਮ ਕੋਲੋਂ ਪੁਲਸ ਨੇ ਹੈਰੋਇਨ ਵੀ ਬਰਾਮਦ ਕੀਤਾ ਹੈ।
ਫਾਜ਼ਿਲਕਾ ਪੁਲਸ ਨੇ ਜ਼ਖਮੀ ਨਸ਼ਾ ਤਸਕਰ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਜਿੱਥੇ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਅਤੇ ਡਾਕਟਰਾਂ ਦੇ ਵੱਲੋਂ ਇਲਾਜ ਵੀ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।