Punjab News; ਬੀਤੀ ਰਾਤ ਰੋਪੜ ਪੁਲਿਸ ਵੱਲੋਂ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ , ਜਿਸਦੇ ਚਲਦੇ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਤਿੰਨ ਨਾਮੀ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਐੱਸ.ਐੱਸ.ਪੀ. ਵੱਲੋਂ ਪ੍ਰੈੱਸਵਾਰਤਾ ‘ਚ ਜਾਣਕਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਇੱਕ ਖਾਸ ਇਤਲਾਅ ਮਿਲੀ ਜਿਸ ਤੋਂ ਬਾਅਦ ਨੂਰਪ ਬੇਦੀ ਥਾਣਾ ਪੁਲਿਸ ਅਤੇ ਸੀਆਈਏ ਰੋਪੜ ਦੀ ਟੀਮ ਵੱਲੋਂ ਸਤਲੁਜ ਦਰਿਆ ਦੇ ਨਜ਼ਦੀਕ ਪੈਂਦੇ ਪਿੰਡ ਭਿੰਡਰ ਨਗਰ ਦੇ ਨਜ਼ਦੀਕ ਇੱਕ ਖਾਲੀ ਵੀਰਾਨ ਖੰਡਰ ਨੂਮਾ ਥਾਂ ਉੱਤੇ ਕੁਝ ਵਿਅਕਤੀਆਂ ਦੀ ਛੁਪੇ ਹੋਣ ਦੀ ਗੱਲ ਸਾਹਮਣੇ ਆਈ ,ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਜਾ ਕੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਹਨਾਂ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਫਾਇਰ ਕੀਤੇ ਇਸ ਦੌਰਾਨ ਸੱਤ ਰਾਊਂਡ ਗੋਲੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਜਿਸ ਵਿੱਚ ਇੱਕ ਗੋਲੀ ਮੁਲਜ਼ਮ ਨੂੰ ਲੱਗੀ ਜਿਸ ਦਾ ਨਾਮ ਗੁਰਵਿੰਦਰ ਸਿੰਘ ਉਰਫ ਭੋਲਾ ਹੈ। ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਦੇ ਉੱਤੇ ਪਹਿਲਾਂ ਵੀ ਕਾਫੀ ਮਾਮਲੇ ਦਰਜ ਹਨ। ਇਸਤੋਂ ਇਲਾਵਾ ਬਾਕੀ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਤੋਂ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਬੀਤੀ 4 ਜੁਲਾਈ ਨੂੰ ਇੱਕ ਘਟਨਾ ‘ਚ ਜਗਰੂਪ ਸਿੰਘ ਰੂਪਾ ਜੋ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਾਮਿਲ ਸੀ ਅਤੇ ਉਸ ਦਾ ਐਨਕਾਊਂਟਰ ਹੋਇਆ ਸੀ। ਅਤੇ ਉਸ ਦੇ ਭਰਾ ਨੂੰ ਬਾਅਦ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇਸ ਮਾਮਲੇ ‘ਚ ਲੋੜੀਂਦੇ ਸਨ ,ਜੋ ਹੁਣ ਪੁਲਿਸ ਦੀ ਹਿਰਾਸਤ ‘ਚ ਹਨ।