Dhuri Police: ਐਸਐਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਮਹਿੰਦਰ ਕੌਰ ਨੂੰ ਕੋਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਹਾਸਲ ਕਰਕੇ ਚੇਨ ਦੀ ਸਾਰੀ ਜਾਣਕਾਰੀ ਲਈ ਜਾਵੇਗੀ।
Women Arrested with Heroin: ਯੁੱਧ ਨਸ਼ੇ ਵਿਰੁੱਧ ਸੰਗਰੂਰ ਦੀ ਧੂਰੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਧੂਰੀ ‘ਚ ਔਰਤਾਂ ਨੇ ਨਸ਼ੇ ਦੀ ਤਸਕਰੀ ਦੀ ਚੇਨ ਬਣਾਈ ਹੋਈ ਸੀ। ਜਿਸ ‘ਚ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਲਈ ਔਰਤਾਂ ਹਰ ਪੱਧਰ ‘ਚੇ ਕੰਮ ਕਰ ਰਹੀਆਂ ਸੀ। ਇਸੇ ਚੇਨ ਨੂੰ ਤੋੜਦਿਆਂ ਪੁਲਿਸ ਨੇ ਪਹਿਲਾਂ ਛੋਟੇ ਪੱਧਰ ਦੀ ਨਸ਼ਾ ਤਸਕਰ ਨੂੰ ਕਾਬੂ ਕੀਤਾ। ਉਸ ਤੋਂ ਜਾਣਕਾਰੀ ਲੈਕੇ ਹੁਣ ਫ਼ੜੀ ਵੱਡੇ ਪੱਧਰ ‘ਤੇ ਨਸ਼ੇ ਦੀ ਤਸਕਰ ਕਰਨ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਧੂਰੀ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਕੁਝ ਦਿਨ ਪਹਿਲਾਂ ਨਿਮੋ ਨਾਮ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਕੋਲੋਂ ਬਹੁਤ ਥੋੜੇ ਮਾਤਰਾ ‘ਚ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪਰ ਅਸੀਂ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤੇ ਮਾਮਲੇ ਦੀ ਜਾਂਚ ਕੀਤੀ। ਉਸ ਤੋਂ ਪੁੱਛਗਿੱਛ ਦੌਰਾਨ ਪਤਾ ਕੀਤਾ ਗਿਆ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੀ ਹੈ ਤਾਂ ਉਹਦੇ ਵੱਲੋਂ ਦਿੱਤੀ ਗਈ ਜਾਣਕਾਰੀ ‘ਤੇ ਕੰਮ ਕਰਦਿਆਂ ਹੁਣ ਧੂਰੀ ਪੁਲਿਸ ਦੇ ਹੱਥ ਸ਼ੇਰਪੁਰ ਦੀ ਰਹਿਣ ਵਾਲੀ ਮਹਿੰਦਰ ਕੌਰ ਲੱਗੀ ਹੈ।
ਮਹਿੰਦਰ ਕੌਰ ਕੋਲੋਂ ਧੂਰੀ ਪੁਲਿਸ ਨੇ 180 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸਐਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਅਸੀਂ ਹੁਣ ਮਹਿੰਦਰ ਕੌਰ ਨੂੰ ਕੋਟ ਵਿੱਚ ਪੇਸ਼ ਕਰਾਂਗੇ ਅਤੇ ਰਿਮਾਂਡ ਲਵਾਂਗੇ ਕਿਉਂਕਿ ਜਾਣਕਾਰੀ ਮੁਤਾਬਕ ਇਹ ਚੈਨ ਅਜੇ ਪੂਰੀ ਤਰ੍ਹਾਂ ਟੁੱਟੀ ਨਹੀਂ। ਮਹਿੰਦਰ ਕੌਰ ਨਸ਼ੇ ਦੀ ਸਪਲਾਈ ਕਿੱਥੋਂ ਲੈਂਦੇ ਸੀ ਨਾਲ ਹੀ ਅਸੀਂ ਇਸ ਚੇਨ ਦੀ ਆਖਰੀ ਕੜੀ ਤੱਕ ਪਹੁੰਚਾਂਗੇ ਅਤੇ ਸਾਰਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਵਾਂਗੇ।