Punjab Har Shukarvar Dengue Te Vaar: ਵਰਸ਼ਾਪ ਵਿੱਚ ਨਾ ਸਿਰਫ ਥਾਂ-ਥਾਂ ਬੇਕਾਰ ਪਏ ਸੈਕੜੇ ਟਾਇਰਾਂ ਵਿੱਚ ਪਾਣੀ ਡੇਂਗੂ ਦਾ ਲਾਰਵਾਂ ਮਿਲਿਆ। ਸਗੋਂ ਇੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਦਾ ਜਖੀਰਾ ਵੀ ਮਿਲਿਆ।
Hoshiarpur, Punjab Roadways workshop: ਹੁਸ਼ਿਆਰਪੁਰ ਦੇ ਵਿਚਾਲੇ ਪੰਜਾਬ ਰੋਡਵੇਜ ਦੀ ਵਰਸ਼ਾਪ ਡੇਂਗੂ ਮੱਛਰ ਦੀ ਹੱਬ ਹੋ ਸਕਦੀ ਸੀ, ਜੇਕਰ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚਕੇ ਡੇਂਗੂ ਮੱਛਰ ਦਾ ਲਾਰਵਾ ਨਾ ਨਸ਼ਟ ਕਰਵਾਇਆ ਗਿਆ। ਵਰਸ਼ਾਪ ਵਿੱਚ ਨਾ ਸਿਰਫ ਥਾਂ-ਥਾਂ ਬੇਕਾਰ ਪਏ ਸੈਕੜੇ ਟਾਇਰਾਂ ਵਿੱਚ ਪਾਣੀ ਡੇਂਗੂ ਦਾ ਲਾਰਵਾਂ ਮਿਲਿਆ। ਸਗੋਂ ਇੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਦਾ ਜਖੀਰਾ ਵੀ ਮਿਲਿਆ। ਜਿਨ੍ਹਾਂ ਵਿੱਚ ਬਰਸਾਤੀ ਪਾਣੀ ਭਰਿਆ ਹੋਇਆ ਸੀ ਜਿਸ ‘ਤੇ ਮੱਛਰ ਦਾ ਲਾਰਵਾ ਬੇ-ਹਿਸਾਬਾ ਸੀ। ਇਸ ਪ੍ਰਤੀ ਅਣਜਾਣ ਬਣੇ ਰੋਡਵੇਜ਼ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ।
ਇਸ ਸਬੰਧੀ ਪੰਜਾਬ ਰੋਡਵੇਜ ਦੇ ਜੀਐਮ ਜਸਵੀਰ ਸਿੰਘ ਕੋਟਲਾ ਨੇ ਸਾਰੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਅੱਗੇ ਤੋਂ ਵਰਕਸ਼ਾਪ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਮਾਮਲੇ ‘ਚ ਜੇਕਰ ਕੋਈ ਮੁਲਾਜ਼ਮ ਕੁਤਾਹੀ ਵਰਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
ਇਸ ‘ਤੇ ਜ਼ਿਲ੍ਹੇ ਦੇ ਸਿਵਲ ਸਰਜਨ ਡਾ ਸੀਮਾ ਗਰਗ ਨੇ ਦੱਸਿਆ ਕਿ ਹਰ ਸ਼ੁਰਕਰਵਾਰ ਡਰਾਈ-ਡੇ ਫਰੀ ‘ਡੇ ਮਨਾਇਆ ਜਾਂਦਾ ਹੈ। ਸ਼ਹਿਰ ਵਿੱਚ ਐਟੀਲਰਵਾਂ ਮਲੇਰੀਆ ਦੀਆਂ ਸਾਰੀਆਂ ਟੀਮਾਂ ਜਾਦੀਆਂ ਹਨ। ਜਿੱਥੇ ਕਿਤੇ ਡੇਂਗੂ ਮੱਛਰ ਹੁੰਦਾ ਹੈ ਉਸ ਨੂੰ ਨਸ਼ਟ ਕਰਵਾਇਆ ਜਾਂਦਾ ਹੈ। ਨਾਲ ਹੀ ਲਗਾਤਾਰ ਸਪਰੇਅ ਵੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਹੈਲਥ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ।

ਸਿਵਲ ਸਰਜਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਥਾਂ-ਥਾਂ ਪਾਣੀ ਖੜ੍ਹਾ ਹੈ ਅਤੇ ਸਾਡੀ ਸਾਰੀਆਂ ਦੀ ਜ਼ਿਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਘਰਾ ਦੇ ਆਲੇ ਦੁਆਲੇ, ਗਮਲਿਆਂ ਵਿੱਚ, ਕੂਲਰਾਂ-ਫਰਿਜਾਂ ਦੀਆਂ ਟ੍ਰੇਆਂ ‘ਚ ਅਤੇ ਕੀਤੇ ਵੀ ਖਾਲੀ ਪਏ ਭਾਡਿਆ ‘ਚ ਪਾਣੀ ਨਾ ਖੜ੍ਹਾ ਹੋਣ ਦਈਏ।
ਨਾਲ ਹੀ ਉਨ੍ਹਾਂ ਕਿਹਾ ਕਿ ਸਵੇਰੇ-ਸ਼ਾਮ ਪੂਰੀ ਬਾਹਾਂ ਦੇ ਕੱਪੜੇ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਕਿਸੇ ਨੂੰ ਬੁਖਾਰ ਦੀ ਸ਼ਿਕਾਇਤ ਹੋਵੇ ਤਾਂ ਜ਼ਿਲ੍ਹੇ ਦੇ ਸਿਵਲ ਹਸਪਤਲਾਂ ਵਿੱਚ ਦਵਾਈ ਤੇ ਟੈਸਟ ਫਰੀ ਹਨ।