Pathankot News: ਪਠਾਨਕੋਟ ਦੇ ਭੋਆ ਵਿਧਾਨ ਸਭਾ ਹਲਕੇ ਦੇ ਸਰਹੱਦੀ ਖੇਤਰ ਵਿੱਚ ਕੱਲ੍ਹ ਇਕ ਖੱਡ ਵਿੱਚ ਪੌਕ ਲੈਣ ਮਸ਼ੀਨ ਹਾਦਸੇ ਵਿੱਚ ਨੌਜਵਾਨ ਮਨਦੀਪ ਸਿੰਘ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਤਾਰਾਗੜ੍ਹ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਮਾਮਲਾ ਦਰਜ ਕੀਤਾ :
- ਜਗੀਰ ਸਿੰਘ
- ਮਨਜਿੰਦਰ ਸਿੰਘ (ਜਗੀਰ ਸਿੰਘ ਦਾ ਪੁੱਤਰ)
- ਮੁਨਸ਼ੀ ਮੁਕੇਸ਼ ਕੁਮਾਰ
ਇਹ ਤਿੰਨੇ ਹੀ ਹਾਲੇ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਐਸਪੀ ਇਨਵੈਸਟੀਗੇਸ਼ਨ ਨੇ ਦਿੱਤੀ ਜਾਣਕਾਰੀ
ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸਪੀ ਇਨਵੈਸਟੀਗੇਸ਼ਨ ਮਨੋਜ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਦੇ ਚਾਚਾ ਬਾਵਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐਸਐਸਪੀ ਪਠਾਨਕੋਟ ਵਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ।
ਗ਼ੈਰਕਾਨੂੰਨੀ ਮਾਇਨਿੰਗ ਬਣੀ ਮੌਤ ਦੀ ਵਜ੍ਹਾ
ਪ੍ਰਸ਼ਾਸਨ ਵਲੋਂ ਰੇਨਿੰਗ ਸੀਜ਼ਨ ਹੋਣ ਕਰਕੇ ਮਾਇਨਿੰਗ ‘ਤੇ ਪੂਰੀ ਪਾਬੰਧੀ ਲਾਈ ਹੋਈ ਸੀ, ਪਰ ਬਾਵਜੂਦ ਇਸਦੇ ਜਗੀਰ ਸਿੰਘ ਵਲੋਂ ਖੱਡ ਵਿੱਚ ਗ਼ੈਰਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਸੀ। ਹਾਦਸੇ ਦੌਰਾਨ ਮਾਇਨਿੰਗ ਦੌਰਾਨ ਵਰਤੀ ਜਾ ਰਹੀ ਪੌਕ਼ ਲੈਣ ਮਸ਼ੀਨ ਹੇਠਾਂ ਆ ਗਈ, ਜਿਸ ਨਾਲ ਮਨਦੀਪ ਸਿੰਘ ਦੀ ਮੌਤ ਹੋ ਗਈ।
ਸਖ਼ਤ ਕਾਰਵਾਈ ਦੇ ਆਸਾਰ
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।