Guru Randhawa post on Diljit Dosanjh: ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਨੂੰ ਸਰਦਾਰ ਜੀ 3 ਵਿੱਚ ਪਾਕਿਸਤਾਨੀ ਐਕਟਰਸ ਹਾਨਿਆ ਆਮਿਰ ਨੂੰ ਕਾਸਟ ਕਰਨ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ, ਇਸ ਮਾਮਲੇ ‘ਤੇ ਹੁਣ ਸਿੰਗਰ ਗੁਰੂ ਰੰਧਾਵਾ ਨੇ ਤੰਜ ਕੀਤਾ ਹੈ।
Controversy on Diljit Dosanjh’s Sardaarji 3: ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਨੂੰ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਐਕਟਰਸ ਹਾਨਿਆ ਆਮਿਰ ਦੀ ਕਾਸਟਿੰਗ ਨੂੰ ਲੈ ਕੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਹ ਫਿਲਮ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਕਾਫ਼ੀ ਪਹਿਲਾਂ ਸ਼ੂਟ ਹੋ ਗਈ ਸੀ, ਪਰ ਦਿਲਜੀਤ ਦੇ ਲਗਾਤਾਰ ਪ੍ਰਮੋਸ਼ਨ, ਟ੍ਰੇਲਰ ਅਤੇ ਹੋਰ ਕੰਟੈਂਟ ਨੇ ਔਨਲਾਈਨ ਹੰਗਾਮਾ ਪੈਦਾ ਕਰ ਦਿੱਤਾ ਹੈ, ਜਿਸ ਵਿੱਚ ਕਈਆਂ ਨੇ ਸਮੇਂ ਅਤੇ ਕਾਸਟਿੰਗ ‘ਤੇ ਸਵਾਲ ਉਠਾਏ ਹਨ।
ਹੁਣ ਗੁਰੂ ਰੰਧਾਵਾ ਦਾ ਦਿਲਜੀਤ ਦੋਸਾਂਝ ‘ਤੇ ਨਿਸ਼ਾਨਾ
ਇਸ ਚੱਲ ਰਹੇ ਵਿਵਾਦ ਦੇ ਵਿਚਕਾਰ, ਗੁਰੂ ਰੰਧਾਵਾ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਕਿਸੇ ਦਾ ਨਾਂਅ ਨਹੀਂ ਲਿਆ ਪਰ ਇਸ ਪੋਸਟ ਨੂੰ ਲੈ ਕੇ ਕਿਹਾ ਦਾ ਰਿਹਾ ਕਿ ਉਸ ਨੇ ‘ਸਰਦਾਰ ਜੀ 3’ ਵਿਵਾਦ ਦੇ ਮੱਦੇਨਜ਼ਰ ਦਿਲਜੀਤ ਨੂੰ ਨਿਸ਼ਾਨਾ ਬਣਾਇਆ ਹੈ। ਗੁਰੂ ਰੰਧਾਵਾ ਨੇ ਤੰਜ ਕਰਦੇ ਹੋਏ ਕਿਹਾ ਕਿ ਵਿਵਾਦ ਇੱਕ ਕਲਾਕਾਰ ਦੇ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਗਏ ਹਨ। “ਜਦੋਂ ਪੀਆਰ ਟੀਮ ਪ੍ਰਤਿਭਾ ਨਾਲੋਂ ਜ਼ਿਆਦਾ ਪ੍ਰਤਿਭਾਸ਼ਾਲੀ ਹੁੰਦੀ ਹੈ, ਤਾਂ ਵਿਵਾਦ ਰੋਜ਼ਾਨਾ ਰੁਟੀਨ ਦਾ ਹਿੱਸਾ ਬਣ ਜਾਂਦੇ ਹਨ। ਉਹ ਦਿਨ ਨੇੜੇ ਹੈ ਜਦੋਂ ਸਾਡੇ ਲੋਕ ਆਪਣੀਆਂ ਅੱਖਾਂ ਖੋਲ੍ਹਣਗੇ ਅਤੇ ਸੱਚਾਈ ਨੂੰ ਜਾਣਨਗੇ। ਹਾਹਾਹਾ। ਹਰ ਮਹੀਨੇ ਦੀ ਪਹਿਲੀ ਤਾਰੀਖ, ਬੰਬ ਸੁੱਟ ਰਹੇ ਹਨ। ਰੱਬ ਨਕਲੀ ਪੀਆਰ ਅਤੇ ਕਲਾਕਾਰਾਂ ਨੂੰ ਬਖ਼ਸੇ।”

ਵੀਰਵਾਰ ਨੂੰ ਸ਼ੇਅਰ ਕੀਤੇ ਗਏ ਇੱਕ ਹੋਰ ਟਵੀਟ ਵਿੱਚ, ਗੁਰੂ ਨੇ ਪੰਜਾਬੀ ਸਿੰਗਰ ਗੁਰਦਾਸ ਮਾਨ ਦੇ ਗਾਣੇ ਦੀਆਂ ਲਾਇਨਾਂ ਲਿਖਦੇ ਹੋਏ ਪੋਸਟ ਕੀਤਾ, “ਲੱਖ ਪਰਦੇਸੀ ਹੋਈਏ। ਆਪਣਾ ਦੇਸ਼ ਨਹੀਂ ਭੰਡੀ ਦਾ। ਜਿਹੜੇ ਮੁਲਕ ਦਾ ਖਾਈਏ, ਉਸ ਦਾ ਬੁਰਾ ਨਹੀਂ ਮੰਗੀਦਾ।”

ਉਸ ਨੇ ਅੱਗੇ ਲਿਖਿਆ, “ਭਾਵੇਂ ਤੁਹਾਡੀ ਨਾਗਰਿਕਤਾ ਹੁਣ ਭਾਰਤੀ ਨਹੀਂ ਹੈ ਪਰ ਤੁਸੀਂ ਇੱਥੇ ਪੈਦਾ ਹੋਏ ਹੋ, ਕਿਰਪਾ ਕਰਕੇ ਇਸਨੂੰ ਯਾਦ ਰੱਖੋ। ਇਸ ਦੇਸ਼ ਨੇ ਮਹਾਨ ਕਲਾਕਾਰਾਂ ਨੂੰ ਜਨਮ ਦਿੱਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ‘ਤੇ ਮਾਣ ਹੈ। ਕਿਰਪਾ ਕਰਕੇ ਉਸ ਜਗ੍ਹਾ ‘ਤੇ ਮਾਣ ਕਰੋ ਜਿੱਥੇ ਤੁਸੀਂ ਪੈਦਾ ਹੋਏ ਸੀ। ਸਿਰਫ਼ ਇੱਕ ਸਲਾਹ।”
ਜਿਸ ਤਰ੍ਹਾਂ ਗੁਰੂ ਰੰਧਾਵਾ ਨੇ ਕਿਹਾ ਹੈ ਕਿ ਪੀਆਰ ਕਲਾਕਾਰ ਤੋਂ ਵੱਡਾ ਹੁੰਦਾ ਹੈ ਅਤੇ ਵਿਵਾਦ ਸ਼ੁਰੂ ਨਾ ਕਰਨ ਬਾਰੇ ਲਿਖਿਆ ਹੈ, ਉਸ ਤੋਂ ਲੱਗਦਾ ਹੈ ਕਿ ਉਹ ਇਸ਼ਾਰਾ ਕਰ ਰਹੇ ਹਨ ਕਿ ਦਿਲਜੀਤ ਦੋਸਾਂਝ ਦਾ ਬਾਈਕਾਟ ਸਿਰਫ਼ ਇੱਕ ਪੀਆਰ ਗੇਮ ਹੈ। ਉਂਝ, ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹਨ ਕਿ ਨਿਰਮਾਤਾ ਅਤੇ ਦਿਲਜੀਤ ਸਿਰਫ਼ ਹਾਨੀਆ ਆਮਿਰ ਨਾਲ ‘ਸਰਦਾਰ ਜੀ3’ ਦਾ ਪ੍ਰਮੋਸ਼ਨ ਕਰ ਰਹੇ ਹਨ।