Punjabi Singer ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਭਾਵਨਾਤਮਕ ਪੋਸਟ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ।
Rami Randhawa’s Daughter: ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ ਲੱਗਾ ਹੈ। ਦਰਅਸਲ, ਉਨ੍ਹਾਂ ਦੀ ਧੀ ਗੁਨੀਤ ਕੌਰ ਰੰਧਾਵਾ ਦਾ ਛੋਟੀ ਉਮਰ ਵਿੱਚ ਹੀ ਦੇਹਾਂਤ ਹੋ ਗਿਆ ਹੈ। ਗਾਇਕ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਭਾਵਨਾਤਮਕ ਪੋਸਟ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਹੈ।
ਰੰਮੀ ਰੰਧਾਵਾ ਨੇ ਆਪਣੀ ਪੋਸਟ ਵਿੱਚ ਲਿਖਿਆ, “ਧੀਆਂ ਨਾਲ ਹੀ ਘਰ, ਪਰਿਵਾਰ ਅਤੇ ਦੁਨੀਆ ਵਸਦੀ ਹੈ। ਧੀਆਂ ਵਿਹੜੇ ਦਾ ਸ਼ਾਨ ਹੁੰਦੀਆਂ ਹਨ, ਸਾਡੀ ਫੁੱਲ ਵਰਗੀ ਧੀ ਗੁਨੀਤ ਕੌਰ (ਗੀਤ ਰੰਧਾਵਾ) ਹੁਣ ਸਾਡੇ ਵਿਚਕਾਰ ਨਹੀਂ ਰਹੀ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ। ਸਾਰੇ ਲੋਕਾਂ ਨੂੰ ਅਪੀਲ ਹੈ ਕਿ ਧੀਆਂ ਨੂੰ ਪਿਆਰ ਕਰੋ, ਉਹ ਘਰ ਦੀ ਰੂਹ ਹੁੰਦੀ ਹੈ। ਗੀਤ ਹਮੇਸ਼ਾ ਦਿਲਾਂ ਵਿੱਚ ਜ਼ਿੰਦਾ ਰਹੇਗਾ।” ਜਿਵੇਂ ਹੀ ਇਹ ਪੋਸਟ ਸਾਹਮਣੇ ਆਈ, ਉਨ੍ਹਾਂ ਦੇ ਫੈਨਸ ਤੇ ਮਿਊਜ਼ਿਕ ਜਗਤ ਨਾਲ ਜੁੜੇ ਲੋਕ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ।