Punjab News; ਬਲਾਕ ਨਡਾਲਾ (ਕਪੂਰਥਲਾ) ਦੇ ਪਿੰਡ ਤਲਵੰਡੀ ਪੁਰਦਲ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਰਣਜੀਤ ਸਿੰਘ (27) ਪੁੱਤਰ ਸਤਨਾਮ ਸਿੰਘ 8 ਮਹੀਨੇ ਪਹਿਲਾਂ ਵਿਦੇਸ਼ ਅਮਰੀਕਾ ਗਿਆ ਸੀ ਜਿੱਥੇ ਜਾ ਕੇ ਉਸ ਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ ਜਿੱਥੇ ਹਸਪਤਾਲ ਚ ਜੇਰੇ ਇਲਾਜ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੋਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੀ ਅਕਤੂਬਰ ਵਿਚ ਅਮਰੀਕਾ ਪੁੱਜਾ ਜਿਥੇ ਉਹ ਕੈਲੇਫੋਰਨੀਆ ਦੇ ਏਲੈ ਸ਼ਹਿਰ ਚ ਰਹਿੰਦਾ ਸੀ ਤੇ ਕੁਝ ਮਹੀਨੇ ਬਾਅਦ ਉਸਨੂੰ ਨਾ- ਮੁਰਾਦ ਬਿਮਾਰੀ ਕੈਂਸਰ ਨੇ ਜਕੜ ਲਿਆ ਜਿਥੇ ਫੰਟਾਨਾ ਦੇ ਨਿਜੀ ਹਸਪਤਾਲ ਚ ਇਲਾਜ਼ ਚੱਲ ਰਿਹਾ ਸੀ ਤੇ ਮੇਰਾ ਭਤੀਜ਼ਾ ਹਰਦੀਪ ਸਿੰਘ ਇੰਗਲੈਂਡ ਤੋ ਅਮਰੀਕਾ ਆ ਕੇ ਉਸਦੀ ਦੇਖ- ਰੇਖ ਕਰ ਰਿਹਾ ਸੀ ਢਾਈ ਮਹੀਨੇ ਇਲਾਜ਼ ਚੱਲਣ ਤੋ ਬਾਅਦ 25 ਜੂਨ ਨੂੰ ਉਸਦੀ ਮੋਤ ਹੋ ਗਈ ਪਿਤਾ ਨੇ ਦੱਸਿਆ ਕਿ ਅਸੀ ਇਕਲੌਤੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਅਮਰੀਕਾ ਭੇਜਿਆ ਸੀ।