Canadian Federal Elections 2025: ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਦੇ ਨਤੀਜੇ ਐਲਾਨੇ ਗਏ। ਚੋਣਾਂ ‘ਚ ਟਰੂਡੋ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਪੰਜਾਬੀਆਂ ਨੇ ਕੈਨੇਡਾ ਨੂੰ ਬਹੁਤ ਖੁਸ਼ ਕੀਤਾ।
ਮਨਵੀਰ ਰੰਧਾਵਾ ਦੀ ਰਿਪੋਰਟ
Punjabi in Canada General Election: ਕੈਨੇਡਾ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਭਾਰੀ ਜਿੱਤ ਪ੍ਰਾਪਤ ਕੀਤੀ। ਲਿਬਰਲ ਪਾਰਟੀ ਨੇ ਸੰਸਦ ਵਿੱਚ ਸਰਕਾਰ ਬਣਾਉਣ ਲਈ ਕਾਫ਼ੀ ਸੀਟਾਂ ਪ੍ਰਾਪਤ ਕੀਤੀਆਂ। ਇਸ ਚੋਣ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ‘ਚ ਜਿੱਤ ਪ੍ਰਾਪਤ ਕਰਕੇ ਇਤਿਹਾਸ ਰਚਿਆ। ਇਸ ਵਾਰ 22 ਪੰਜਾਬੀ ਉਮੀਦਵਾਰ ਕੈਨੇਡਾ ਦੀ ਸੰਸਦ ਵਿੱਚ ਪਹੁੰਚੇ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਵਾਰ ਰਿਕਾਰਡ 65 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਸੀ।
ਬੀਸੀ ਤੋਂ ਸੁੱਖ ਧਾਲੀਵਾਲ ਲਗਾਤਾਰ ਛੇਵੀਂ ਵਾਰ ਸੰਸਦ ਮੈਂਬਰ ਬਣ। ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ। ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ। ਲਿਬਰਲ ਰੂਬੀ ਸਹੋਤਾ ਨੇ ਬਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ। ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਹਰਾਇਆ। ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਨੇ ਬਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ।
ਲਿਬਰਲ ਪਾਰਟੀ ਦੇ ਰਣਦੀਪ ਸਰਾਏ ਸਰੀ ਤੋਂ ਚੌਥੀ ਵਾਰ ਸੰਸਦ ਮੈਂਬਰ ਬਣੇ ਹਨ। ਓਕਵਿਲ ਈਸਟ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ, ਡੋਰਵਲ ਲਾਚਿਨ ਤੋਂ ਅੰਜੂ ਢਿੱਲੋਂ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹਿਰ, ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ, ਰਿਚਮੰਡ ਈਸਟ ਸਟੀਵਨਸਟਨ ਤੋਂ ਪਰਮ ਬੈਂਸ ਸੰਸਦ ਮੈਂਬਰ ਬਣੇ ਹਨ।
ਦੂਜੇ ਪਾਸੇ, ਪੰਜਾਬੀ ਮੂਲ ਦੇ ਕੰਜ਼ਰਵੇਟਿਵ ਪਾਰਟੀ ਦੇ ਜੇਤੂਆਂ ਵਿੱਚ ਕੈਲਗਰੀ ਈਸਟ ਤੋਂ ਜਸਰਾਜ ਹਾਲਨ, ਕੈਲਗਰੀ ਮੈਕਨਾਈਟ ਤੋਂ ਦਲਵਿੰਦਰ ਗਿੱਲ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਆਕਸਫੋਰਡ ਤੋਂ ਅਰਪਨ ਖੰਨਾ, ਐਡਮੰਟਨ ਗੇਟਵੇ ਤੋਂ ਟਿਮ ਉੱਪਲ, ਮਿਲਟਨ ਈਸਟ ਤੋਂ ਪਰਮ ਗਿੱਲ, ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ, ਐਡਮੰਟਨ ਸਾਊਥਈਸਟ ਤੋਂ ਜਗਸ਼ਰਨ ਸਿੰਘ ਮਾਹਲ ਅਤੇ ਵਿੰਡਸਰ ਵੈਸਟ ਤੋਂ ਹਰਬ ਗਿੱਲ ਸ਼ਾਮਲ ਹਨ।
ਕੈਨੇਡਾ ਦੀ ਦੱਖਣੀ ਏਸ਼ੀਆਈ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ, ਪੰਜਾਬੀ-ਕੈਨੇਡੀਅਨ ਭਾਈਚਾਰੇ ਨੇ ਇਸ ਚੋਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। 2021 ਵਿੱਚ, 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ 2019 ਦੀਆਂ ਸੰਘੀ ਚੋਣਾਂ ਵਿੱਚ, 20 ਪੰਜਾਬੀ ਮੂਲ ਦੇ ਸੰਸਦ ਮੈਂਬਰ ਚੁਣੇ ਗਏ।