Jalandhar’s Rachel Gupta ਨੇ ਦੱਸਿਆ ਕਿ ਉਸਨੇ ਤਾਜ ਵਾਪਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸਨੇ ਐਮਜੀਆਈ ‘ਤੇ ਦੋਸ਼ ਲਗਾਇਆ ਤੇ ਕਿਹਾ ਕਿ ਉਸ ਨਾਲ ਬਦਸਲੂਕੀ ਕੀਤੀ ਗਈ। ਰੇਚਲ ਨੇ ਪ੍ਰਬੰਧਕਾਂ ‘ਤੇ ਵੀ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ।
Rachel Gupta returns Miss Grand International Crown: ਜਲੰਧਰ ਦੀ ਰੇਚਲ ਗੁਪਤਾ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਜਿੱਤ ਕੇ ਇਤਿਹਾਸ ਰਚਿਆ। ਹੁਣ ਉਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ‘ਚ ਉਸ ਨੇ ਆਪਣੀ ਹੱਡਬੀਤੀ ਬਿਆਨ ਕੀਤੀ। ਸੁੰਦਰਤਾ ਮੁਕਾਬਲੇ ਦੀ ਜੇਤੂ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ ਦੇ ਖਿਤਾਬ ਤੋਂ ਨਹੀਂ ਹਟਾਇਆ ਗਿਆ ਸਗੋਂ ਉਸਨੇ ਖੁਦ ਇਸਨੂੰ ਵਾਪਸ ਕੀਤਾ ਹੈ। ਇਸਦਾ ਕਾਰਨ ਉਹ ਆਪਣੇ ਨਾਲ ਹੋਏ ਮਾੜੇ ਵਿਵਹਾਰ ਬਾਰੇ ਦੱਸਿਆ।
ਰੇਚਲ ਨੇ ਦੱਸਿਆ ਕਿ ਉਸਨੇ ਤਾਜ ਵਾਪਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸਨੇ ਐਮਜੀਆਈ ‘ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਰੇਚਲ ਨੇ ਪ੍ਰਬੰਧਕਾਂ ‘ਤੇ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ।
ਰੇਚਲ ਨਾਲ ਬਦਸਲੂਕੀ
ਰੇਚਲ ਨੇ ਕਿਹਾ ਕਿ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਮੇਰੇ ਨਾਲ ਬਦਸਲੂਕੀ ਕੀਤੀ ਗਈ ਅਤੇ ਮੈਨੂੰ ਤੰਗ ਕੀਤਾ ਗਿਆ। ਐਮਜੀਆਈ ਨਾਲ ਹੋਏ ਇਕਰਾਰਨਾਮੇ ਬਾਰੇ, ਉਸਨੇ ਕਿਹਾ ਕਿ ਮੈਂ ਇਕਰਾਰਨਾਮੇ ਮੁਤਾਬਕ ਕੰਮ ਕਰ ਰਹੀ ਸੀ। ਪਰ ਮੈਨੂੰ MGI ਦੇ ਮੈਂਬਰਾਂ ਅਤੇ CEO ਵੱਲੋਂ ਪਰੇਸ਼ਾਨ ਕੀਤਾ ਗਿਆ ਤੇ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ ਗਿਆ। ਇੰਨਾ ਹੀ ਨਹੀਂ, ਮੇਰੇ ‘ਤੇ ਦਬਾਅ ਵੀ ਬਣਾਇਆ ਗਿਆ। ਪਰ ਮੈਂ ਉਨ੍ਹਾਂ ਅੱਗੇ ਨਹੀਂ ਝੁਕੀ ਅਤੇ ਤਾਜ ਵਾਪਸ ਕਰ ਦਿੱਤਾ। ਹੁਣ ਇਕਰਾਰਨਾਮਾ ਖ਼ਤਮ ਕਰ ਦਿੱਤਾ।
ਰੇਚਲ ਨੇ ਅੱਗੇ ਕਿਹਾ ਕਿ ਉਸ ਨੂੰ ਇਕਰਾਰਨਾਮੇ ਮੁਤਾਬਕ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ। ਹੋਰ ਜੋ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਸਭ MGI ਵੱਲੋਂ ਮਨਘੜਤ ਹਨ। ਰੇਚਲ ਨੇ ਪ੍ਰਬੰਧਕਾਂ ‘ਤੇ ਮਾੜੇ ਛੋਹ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਰੇਚਲ ਨੇ ਕਿਹਾ ਕਿ ਉਸਨੇ ਕੱਪੜਿਆਂ ਤੋਂ ਲੈ ਕੇ ਰਹਿਣ-ਸਹਿਣ ਤੱਕ ਦਾ ਖ਼ਰਚਾ ਖੁਦ ਚੁੱਕਿਆ ਹੈ। MGI ਨਾਲ ਇਕਰਾਰਨਾਮੇ ਮੁਤਾਬਕ ਉਸਨੂੰ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ।
ਕਾਨੂੰਨੀ ਲੜਾਈ ਲੜਣ ਦਾ ਕੀਤਾ ਐਲਾਨ
ਗੱਲਬਾਤ ਤੋਂ ਬਾਅਦ, ਰੇਚਲ ਨੇ ਫਿਲੀਪੀਨਜ਼ ਦੀ ਕ੍ਰਿਸਟੀਨ ਓਪਿਆਜ਼ਾ ਨੂੰ ‘ਮਿਸ ਗ੍ਰੈਂਡ ਇੰਟਰਨੈਸ਼ਨਲ’ ਦਾ ਤਾਜ ਮਿਲਣ ‘ਤੇ ਵਧਾਈ ਦਿੱਤੀ। ਉਹ ਪਹਿਲੀ ਰਨਰ ਅੱਪ ਹੈ, ਇਸ ਲਈ ਹੁਣ ਇਹ ਤਾਜ ਉਸਨੂੰ ਦਿੱਤਾ ਜਾ ਰਿਹਾ ਹੈ। ਪਰ ਉਹ ਪ੍ਰਮਾਤਮਾ ਅੱਗੇ ਪ੍ਰਾਰਥਨਾ ਵੀ ਕਰਦੀ ਹੈ ਕਿ ਉਸ ਕੁੜੀ ਨਾਲ ਕੁਝ ਵੀ ਗਲਤ ਨਾ ਹੋਵੇ। ਰੇਚਲ ਨੇ ਅੱਗੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਆਪਣੀ ਇੱਜ਼ਤ ਨਾਲ ਸਮਝੌਤਾ ਨਹੀਂ ਕਰੇਗੀ ਤੇ ਹੁਣ ਉਹ ਇਸ ਲੜਾਈ ਨੂੰ ਕਾਨੂੰਨੀ ਤਰੀਕੇ ਨਾਲ ਲੜੇਗੀ।
ਪਿਤਾ ਨੇ ਆਪਣੀ ਧੀ ਦੀ ਕਹਾਣੀ ਦੱਸੀ
ਰਾਚੇਲ ਦੇ ਪਿਤਾ ਰਾਜੇਸ਼ ਅਗਰਵਾਲ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਐਮਜੀਆਈ ਨੇ ਉਨ੍ਹਾਂ ਦੀ ਧੀ ਨਾਲ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੈਸੇ ਨਹੀਂ ਚਾਹੀਦੇ ਪਰ ਉਨ੍ਹਾਂ ਨੂੰ ਪੂਰਾ ਸਤਿਕਾਰ ਚਾਹੀਦਾ। ਉਨ੍ਹਾਂ ਦੱਸਿਆ ਕਿ ਰਾਚੇਲ ਨੇ ਪਹਿਲਾਂ ਤਾਜ ਵਾਪਸ ਕਰਨ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ ਅਤੇ ਉਸ ਤੋਂ ਬਾਅਦ ਐਮਜੀਆਈ ਨੇ ਪੋਸਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਦੋ ਕੰਪਨੀਆਂ ਵਿਚਕਾਰ ਫਸ ਗਈ ਸੀ ਅਤੇ ਇਕਰਾਰਨਾਮੇ ਕਾਰਨ ਉਹ ਅੱਗੇ ਕੁਝ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੇ ਨਾਲ ਖੜ੍ਹੇ ਹਨ ਤੇ ਇਹ ਭਾਰਤ ਦੀਆਂ ਕੁੜੀਆਂ ਲਈ ਇੱਕ ਸੰਦੇਸ਼ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਦੇਖਭਾਲ ਕਰਨ ਲਈ ਮੌਜੂਦ ਹਨ। ਭਾਰਤ ਦੀਆਂ ਕੁੜੀਆਂ ਨੇ ਕਦੇ ਝੁਕਣਾ ਨਹੀਂ ਸਿੱਖਿਆ।
ਰਾਚੇਲ ਬਾਲੀਵੁੱਡ ‘ਚ ਐਂਟਰੀ
ਪਰਿਵਾਰ ਨੇ ਦੱਸਿਆ ਕਿ ਰਾਚੇਲ ਜਲਦੀ ਹੀ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਰਾਚੇਲ ਗੁੱਸੇ ਤੇ ਥੋੜ੍ਹੀ ਪਰੇਸ਼ਾਨ ਸੀ ਪਰ ਹੁਣ ਉਹ ਠੀਕ ਅਤੇ ਖੁਸ਼ ਹੈ। ਉਨ੍ਹਾਂ ਕਿਹਾ ਕਿ ਰਾਚੇਲ ਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਅਤੇ ਨੋਟਿਸ ਵੀ ਭੇਜਿਆ ਸੀ।
ਦੱਸ ਦੇਈਏ ਕਿ ਰੇਚਲ ਤੋਂ ਬਾਅਦ, ਮਿਸ ਗ੍ਰੈਂਡ ਇੰਟਰਨੈਸ਼ਨਲ ਨੇ ਇੱਕ ਅਧਿਕਾਰਤ ਪੋਸਟ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਰੇਚਲ ਨੂੰ ਤਾਜ ਦੀ ਹੱਕਦਾਰ ਹੋਣ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਲਈ ਰੇਚਲ ਦੇ ਗੈਰ-ਪੇਸ਼ੇਵਰ ਵਿਵਹਾਰ ਨੂੰ ਜ਼ਿੰਮੇਵਾਰ ਠਹਿਰਾਇਆ।