Punjab Weather Update: ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ‘ਚ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਾਰਿਸ਼ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪਠਾਨਕੋਟ-ਜੰਮੂ ਹਾਈਵੇਅ ਪਹਿਲੇ ਹੀ ਬੰਦ ਹੈ। ਜੇਕਰ ਇਸੇ ਹਿਸਾਬ ਨਾਲ ਪਾਣੀ ਵੱਧਦਾ ਰਿਹਾ ਤਾਂ ਸਤਲੁਜ-ਬਿਆਸ ਦੀ ਤਰ੍ਹਾਂ ਇੱਥੇ ਵੀ ਨੁਕਸਾਨ ਦਾ ਦਾਇਰਾ ਵੱਧ ਸਕਦਾ ਹੈ। ਰਾਵੀ ਦੇ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਪ੍ਰਸ਼ਾਸਨ ਅਲਰਟ ‘ਤੇ ਹੈ। ਅਜਨਾਲਾ ਦੇ ਲੋਕਾਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਹੈ।
ਪੰਜਾਬ ‘ਚ ਅੱਜ ਵੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਚਾਰ ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਅੱਜ ਆਮ ਨਾਲੋਂ ਵੱਧ ਬਾਰਿਸ਼ ਦਾ ਅਨੁਮਾਨ ਹੈ। ਅਜਿਹਾ ਹੀ ਮੌਸਮ ਅਗਲੇ 24 ਘੰਟਿਆਂ ਤੱਕ ਦੇਖਣ ਨੂੰ ਮਿਲ ਲਕਦਾ ਹੈ। ਉੱਥੇ ਹੀ ਜੰਮੂ-ਕਸ਼ਮੀਰ ‘ਚ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਇਸ ਦਾ ਅਸਰ ਮਾਝਾ ਖੇਤਰ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ‘ਚ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਾਰਿਸ਼ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪਠਾਨਕੋਟ-ਜੰਮੂ ਹਾਈਵੇਅ ਪਹਿਲੇ ਹੀ ਬੰਦ ਹੈ। ਜੇਕਰ ਇਸੇ ਹਿਸਾਬ ਨਾਲ ਪਾਣੀ ਵੱਧਦਾ ਰਿਹਾ ਤਾਂ ਸਤਲੁਜ-ਬਿਆਸ ਦੀ ਤਰ੍ਹਾਂ ਇੱਥੇ ਵੀ ਨੁਕਸਾਨ ਦਾ ਦਾਇਰਾ ਵੱਧ ਸਕਦਾ ਹੈ। ਰਾਵੀ ਦੇ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਪ੍ਰਸ਼ਾਸਨ ਅਲਰਟ ‘ਤੇ ਹੈ। ਅਜਨਾਲਾ ਦੇ ਲੋਕਾਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਹੈ।
ਗੁਰਦਾਸਪੁਰ ‘ਚ ਰਾਵੀ, ਉੱਝ, ਚੱਕੀ ਦਰਿਆ ਦੇ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਹਨ। ਦੀਨਾਨਗਰ ‘ਚ ਰਾਵੀ ਤੇ ਉੱਝ ਦਰਿਆ ਦਾ ਸੰਗਮ ਸਥਾਨ ਮਕੌੜਾ ਪੱਤਣ ‘ਚ ਹੜ੍ਹ ਵਰਗੇ ਹਾਲਾਤ ਹਨ। ਪਾਕਿਸਤਾਨ ਨਾਲ ਲੱਗਦੇ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ।
ਬੀਤੇ ਦਿਨ ਪੰਜਾਬ ਦੇ ਫਿਰੋਜ਼ਪੁਰ ‘ਚ 67 ਮਿਮੀ, ਲੁਧਿਆਣਾ ‘ਚ 53.4 ਮਿਮੀ, ਪਠਾਨਕੋਟ ‘ਚ 32.5 ਮਿਮੀ, ਮੁਹਾਲੀ ‘ਚ 23.5 ਮਿਮੀ, ਫਾਜ਼ਿਲਕਾ ‘ਚ 14.5 ਮਿਮੀ, ਅੰਮ੍ਰਿਤਸਰ ‘ਚ 7 ਮਿਮੀ, ਪਟਿਆਲਾ ‘ਚ 3.4 ਮਿਮੀ ਤੇ ਬਾਰਿਸ਼ ਦਰਜ ਕੀਤੀ ਗਈ। ਪੰਜਾਬ ‘ਚ ਕੱਲ੍ਹ ਵੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਤੇ ਰੂਪਨਗਰ ‘ਚ ਕੱਲ੍ਹ ਵੀ ਚੰਗੀ ਬਾਰਿਸ਼ ਦੇ ਹਾਲਾਤ ਬਣ ਰਹੇ ਹਨ। ਇਸ ਤੋਂ ਬਾਅਦ ਅਗਲੇ ਦੋ ਦਿਨ ਯਾਨੀ ਬੁੱਧਵਾਰ ਤੇ ਵੀਰਵਾਰ ਨੂੰ ਮੌਸਮ ਆਮ ਰਹਿਣ ਦਾ ਅਨੁਮਾਨ ਹੈ। ਸ਼ੁੱਕਰਵਾਰ ਨੂੰ ਫਿਰ ਤੋਂ ਬਾਰਿਸ਼ ਦੇ ਹਾਲਾਤ ਬਣ ਰਹੇ ਹਨ।
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਅੱਜ ਹਲਕੇ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 26 ਤੋਂ 32 ਡਿਗਰੀ ਵਿਚਕਾਰ ਰਹਿ ਸਕਦਾ ਹੈ।