Rain in Delhi-NCR: ਦਿੱਲੀ-ਐਨਸੀਆਰ ‘ਚ ਵੀਰਵਾਰ ਨੂੰ ਤੇਜ਼ ਗਰਮੀ ਤੋਂ ਬਾਅਦ, ਸ਼ਾਮ ਨੂੰ ਮੌਸਮ ਅਚਾਨਕ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਮੀਂਹ ਤੇ ਗਰਜ ਦੀ ਚੇਤਾਵਨੀ ਜਾਰੀ ਕੀਤੀ ਹੈ।
Delhi Weather Update: ਦਿੱਲੀ ‘ਚ ਵੀਰਵਾਰ ਨੂੰ ਦਿਨ ਭਰ ਤੇਜ਼ ਗਰਮੀ ਨੇ ਦਿੱਲੀ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ। ਲੋਕਾਂ ਨੇ ਕਾਫ਼ੀ ਤੇਜ਼ ਗਰਮੀ ਮਹਿਸੂਸ ਕੀਤੀ। ਦਿਨ ਭਰ ਆਸਮਾਨ ਸਾਫ਼ ਰਹਿਣ ਅਤੇ ਚਮਕਦਾਰ ਧੁੱਪ ਕਾਰਨ, ਐਨਸੀਆਰ ਦੇ ਲੋਕਾਂ ਦਾ ਬੁਰਾ ਹਾਲ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਰਾਸ਼ਟਰੀ ਰਾਜਧਾਨੀ ਵਿੱਚ ਮੌਸਮ ਵਿਗੜਿਆ। ਵੀਰਵਾਰ ਨੂੰ, ਦਿੱਲੀ ਐਨਸੀਆਰ ਵਿੱਚ ਤੇਜ਼ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ। ਤੇਜ਼ ਹਵਾਵਾਂ ਵੀ ਚੱਲੀਆਂ।
ਭਾਰਤੀ ਮੌਸਮ ਵਿਭਾਗ (IMD) ਨੇ ਮੀਂਹ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਪਹਿਲਾਂ ਹੀ 29 ਮਈ ਨੂੰ ਮੀਂਹ ਦਾ ਯੈੋਲਾ ਅਲਰਟ ਅਤੇ 30 ਮਈ ਨੂੰ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ, ਮੱਧ ਟ੍ਰੋਪੋਸਫੈਰਿਕ ਪੱਛਮੀ ਹਵਾਵਾਂ ਵਿੱਚ ਪੱਛਮੀ ਗੜਬੜੀ ਆਪਣੇ ਧੁਰੇ ‘ਤੇ ਸਮੁੰਦਰ ਤਲ ਤੋਂ 5.8 ਕਿਲੋਮੀਟਰ ਉੱਪਰ ਸਥਿਤ ਹੈ।
ਪਿਛਲੇ 24 ਘੰਟਿਆਂ ਦੌਰਾਨ, ਦਿੱਲੀ ਐਨਸੀਆਰ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 38 ਤੋਂ 39 ਡਿਗਰੀ ਅਤੇ 26 ਤੋਂ 29 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਦਿੱਲੀ ਐਨਸੀਆਰ ਅੰਸ਼ਕ ਤੌਰ ‘ਤੇ ਬੱਦਲਵਾਈ ਰਿਹਾ। 40-50 ਕਿਲੋਮੀਟਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਗਰਜ-ਤੂਫ਼ਾਨ ਦੇ ਨਾਲ ਭਾਰੀ ਮੀਂਹ ਪਿਆ।
ਸ਼ੁੱਕਰਵਾਰ ਨੂੰ ਦਿੱਲੀ ‘ਚ ਮੌਸਮ
ਸ਼ੁੱਕਰਵਾਰ ਨੂੰ, ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਨਾਲ ਗਰਜ-ਤੂਫ਼ਾਨ ਆਉਣ ਦੀ ਉਮੀਦ ਹੈ, ਜੋ ਕਿ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਵੀ ਅਜਿਹੀ ਹੀ ਸਥਿਤੀ ਰਹਿਣ ਦੀ ਉਮੀਦ ਹੈ। ਤੇਜ਼ ਤੂਫ਼ਾਨ ਅਤੇ ਮੀਂਹ ਦੌਰਾਨ, ਮੌਸਮ ਵਿਭਾਗ ਨੇ ਲੋਕਾਂ ਨੂੰ ਆਪਣੇ ਘਰ ਨਾ ਛੱਡਣ ਅਤੇ ਦਰੱਖਤਾਂ ਹੇਠ ਨਾ ਖੜ੍ਹੇ ਹੋਣ ਦੀ ਸਲਾਹ ਦਿੱਤੀ ਹੈ।
ਸ਼ਨੀਵਾਰ ਨੂੰ ਦਿੱਲੀ-ਐਨਸੀਆਰ ਵਿੱਚ ਮੀਂਹ ਦਾ ਓਰੇਂਜ ਅਲਰਟ ਜਾਰੀ
ਵੀਰਵਾਰ ਦੁਪਹਿਰ ਤੱਕ ਦਿੱਲੀ ਵਿੱਚ ਭਿਆਨਕ ਗਰਮੀ ਸੀ। ਹਾਲਾਂਕਿ, ਸ਼ਾਮ ਨੂੰ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਂਹ ਲਈ ਯੈਲੋ ਅਲਰਟ ਅਤੇ ਸ਼ਨੀਵਾਰ ਨੂੰ ਦਿੱਲੀ-ਐਨਸੀਆਰ ਵਿੱਚ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ। 21 ਮਈ ਨੂੰ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਤੇਜ਼ ਤੂਫਾਨ ਅਤੇ ਮੀਂਹ ਪਿਆ, ਜਿਸ ਕਾਰਨ ਸੈਂਕੜੇ ਦਰੱਖਤ, ਬਿਜਲੀ ਦੇ ਖੰਭੇ ਅਤੇ ਹੋਰਡਿੰਗ ਉਖੜ ਗਏ। ਇਸ ਦੇ ਨਾਲ ਹੀ, ਕਈ ਲੋਕਾਂ ਦੀ ਦਰਦਨਾਕ ਮੌਤ ਹੋ ਗਈ।