Punjab News; ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਤੋਂ ਬਾਅਦ ਇੱਕ ਵਾਰ ਫਿਰ ਸ਼ਿਕਾਇਤ ਕਰਤਾ ਰਣਜੋਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਮਸਲਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ 2021 ਦੇ ਵਿੱਚ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਸੀ ਕੁਝ ਪਿੰਡਾਂ ਦੇ ਹੀ ਆਗੂਆਂ ਦੇ ਵੱਲੋਂ ਅਤੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹਨਾਂ ਦੀ ਜ਼ਮੀਨ ਦਾ ਵੱਧ ਮੁਆਵਜ਼ਾ 20 ਲੱਖ ਰੁਪਆ ਪ੍ਰਤੀ ਏਕੜ ਦਵਾਵਾਂਗੇ ਅਤੇ ਉਹਨਾਂ ਦੀ ਅਫਸਰਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹ ਇਸ ਦੇ ਲਈ ਸਾਨੂੰ 15 ਤੋਂ 20 ਲੱਖ ਰੁਪਏ ਦੇ ਦਿਓ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਬਣੀਆਂ ਕਮੇਟੀਆਂ ਦੇ ਵੱਲੋਂ ਲੱਖਾਂ ਰੁਪਏ ਇਕੱਠੇ ਕੀਤੇ ਗਏ
ਰਣਜੋਧ ਸਿੰਘ ਦੇ ਵੱਲੋਂ ਇਸ ਮਸਲੇ ਸਬੰਧੀ ਸੀਬੀਆਈ ਇੰਕੁਆਇਰੀ ਦੀ ਮੰਗ ਕੀਤੀ ਹੈ ਜਿਸ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲਾਂਗਾ।
ਬੇਸ਼ੱਕ ਰਨਯੋਧ ਸਿੰਘ ਦੇ ਵੱਲੋਂ ਸ਼ਿਕਾਇਤ ਦੇ ਵਿੱਚ ਪੰਜ ਨਾਮ ਦਰਜ ਕਰਵਾਏ ਗਏ ਜਿਨਾਂ ਦੀ ਹੁਣ ਜਮਾਨਤ ਵੀ ਹੋ ਚੁੱਕੀ ਹੈ ਪਰ ਰਣਯੋਧ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਹਰਪਾਲ ਸਿੰਘ ਦੇ ਪੁੱਤਰ ਧਰਮਿੰਦਰ ਸਿੰਘ ਦੇ ਵੱਲੋਂ ਬਦਲਾ ਲੈਣ ਦੀ ਧਮਕੀ ਦਿੱਤੀ ਜਾ ਰਹੀ ਹੈ। ਪਰ ਮੈਂ ਚੁੱਪ ਕਰਕੇ ਨਹੀਂ ਬੈਠਾਗਾ ਅਤੇ ਇਸ ਦੀ ਜਾਂਚ ਦੇ ਲਈ ਕਾਰਵਾਈ ਕਰਵਾਵਾਂਗਾ।