Entertainment News: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਮੁੰਬਈ ਦੇ ਬਾਂਦਰਾ ਵੈਸਟ ਵਿੱਚ ਆਪਣੀ ਜਾਇਦਾਦ 5.35 ਕਰੋੜ ਰੁਪਏ ਵਿੱਚ ਵੇਚੀ ਹੈ।
Salman Khan Sells Apartment In Bandra: ਸਲਮਾਨ ਖ਼ਾਨ ਨੇ ਬਾਂਦਰਾ ਵੈਸਟ ਦੇ ਸ਼ਿਵ ਪਲੇਸ ਹਾਈਟਸ ਵਿੱਚ ਇੱਕ ਪ੍ਰੀਮੀਅਮ ਰਿਹਾਇਸ਼ੀ ਅਪਾਰਟਮੈਂਟ ਵੇਚ ਦਿੱਤਾ ਹੈ। ਇਸ ਫਲੈਟ ਦਾ ਬਿਲਟ-ਅੱਪ ਏਰੀਆ 122.45 ਵਰਗ ਮੀਟਰ ਹੈ ਅਤੇ ਇਸ ਵਿੱਚ ਤਿੰਨ ਕਾਰ ਪਾਰਕਿੰਗ ਸਪੇਸ ਵੀ ਹਨ।
ਮਾਹਰਾਂ ਮੁਤਾਬਕ, ਕੀਮਤ ਇੰਨੀ ਜ਼ਿਆਦਾ ਰੱਖੀ ਗਈ ਸੀ ਕਿਉਂਕਿ ਇੰਨੇ ਛੋਟੇ ਬਿਲਟ-ਅੱਪ ਏਰੀਆ ਲਈ ਤਿੰਨ ਕਾਰ ਪਾਰਕਿੰਗ ਏਰੀਆ ਅਲਾਟ ਕੀਤੇ ਗਏ ਸੀ। ਸਰਕਾਰੀ ਦਸਤਾਵੇਜ਼ਾਂ ਦੇ ਅਨੁਸਾਰ, ਇਸ ਵਿਕਰੀ ‘ਤੇ ₹ 32.01 ਲੱਖ ਦੀ ਸਟੈਂਪ ਡਿਊਟੀ ਅਤੇ ₹ 30,000 ਦੀ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ ਗਈ।
ਇੰਸਪੈਕਟਰ ਜਨਰਲ ਆਫ਼ ਰਜਿਸਟ੍ਰੇਸ਼ਨ (IGR) ਵੈੱਬਸਾਈਟ ‘ਤੇ SquareYards.com ਵਲੋਂ ਸਮੀਖਿਆ ਕੀਤੇ ਗਏ ਅਧਿਕਾਰਤ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਾਤਬਕ, ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਮੁੰਬਈ ਦੇ ਬਾਂਦਰਾ ਵੈਸਟ ਵਿੱਚ ਆਪਣੀ ਜਾਇਦਾਦ 5.35 ਕਰੋੜ ਰੁਪਏ ਵਿੱਚ ਵੇਚੀ ਹੈ। ਇਹ ਲੈਣ-ਦੇਣ ਅਧਿਕਾਰਤ ਤੌਰ ‘ਤੇ ਜੁਲਾਈ 2025 ਵਿੱਚ ਰਜਿਸਟਰ ਕੀਤਾ ਗਿਆ ਸੀ।
ਸਲਮਾਨ ਅਜੇ ਵੀ ਆਈਕਾਨਿਕ ਗਲੈਕਸੀ ਅਪਾਰਟਮੈਂਟਸ ਵਿੱਚ ਰਹਿੰਦਾ ਹੈ ਅਤੇ ਉਸਨੇ ਜੋ ਅਪਾਰਟਮੈਂਟ ਵੇਚਿਆ ਹੈ ਉਹ ਉਸਦੇ ਘਰ ਤੋਂ 2.2 ਕਿਲੋਮੀਟਰ ਦੂਰ ਹੈ।
ਦੱਸ ਦਈਏ ਕਿ ਬਾਂਦਰਾ ਵੈਸਟ ਮੁੰਬਈ ਦੇ ਸਭ ਤੋਂ ਵੱਧ ਮੰਗੇ ਜਾਣ ਵਾਲੇ ਅਤੇ ਉੱਚ-ਮੁੱਲ ਵਾਲੇ ਰੀਅਲ ਅਸਟੇਟ ਬਾਜ਼ਾਰਾਂ ਚੋਂ ਇੱਕ ਹੈ। ਲਗਜ਼ਰੀ ਅਪਾਰਟਮੈਂਟਾਂ, ਵਿਰਾਸਤੀ ਬੰਗਲਿਆਂ ਅਤੇ ਬੁਟੀਕ ਵਪਾਰਕ ਸਥਾਨਾਂ ਲਈ ਜਾਣਿਆ ਜਾਂਦਾ ਹੈ, ਇਹ ਖੇਤਰ ਉੱਚ-ਅੰਤ ਦੇ ਖਰੀਦਦਾਰਾਂ, NRIs ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ। ਇਸਦਾ ਪ੍ਰਮੁੱਖ ਸਥਾਨ ਵੈਸਟਰਨ ਐਕਸਪ੍ਰੈਸ ਹਾਈਵੇਅ, ਬਾਂਦਰਾ ਰੇਲਵੇ ਸਟੇਸ਼ਨ ਅਤੇ ਆਉਣ ਵਾਲੇ ਮੈਟਰੋ ਕੋਰੀਡੋਰਾਂ ਰਾਹੀਂ ਸੰਪਰਕ ਦੀ ਪੇਸ਼ਕਸ਼ ਕਰਦਾ ਹੈ।
ਬਾਂਦਰਾ ਵੈਸਟ ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਜਾਵੇਦ ਅਖ਼ਤਰ, ਕ੍ਰਿਤੀ ਸੈਨਨ, ਰਣਬੀਰ ਕਪੂਰ, ਆਲੀਆ ਭੱਟ, ਕਰੀਨਾ ਕਪੂਰ, ਸੈਫ ਅਲੀ ਖ਼ਾਨ ਅਤੇ ਰੇਖਾ ਵਰਗੇ ਕਈ ਬਾਲੀਵੁੱਡ ਏ-ਲਿਸਟਰਾਂ ਦਾ ਘਰ ਹੈ। ਪਾਵਰ ਕਪਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਜਲਦੀ ਹੀ ਆਪਣੇ ਨਵੇਂ ਬਾਂਦਰਾ ਵੈਸਟ ਅਪਾਰਟਮੈਂਟ ਵਿੱਚ ਰਹਿਣ ਲਈ ਤਿਆਰ ਹਨ।
ਸਲਮਾਨ ਖ਼ਾਨ ਦੇ ਆਉਣ ਵਾਲੇ ਪ੍ਰੋਜੈਕਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਵਿਵਾਦਪੂਰਨ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਆਉਣ ਵਾਲੇ ਸੀਜ਼ਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ। ਰਿਪੋਰਟਾਂ ਮੁਤਾਬਕ, ਇਹ ਸ਼ੋਅ ਅਗਸਤ ਵਿੱਚ ਸ਼ੁਰੂ ਹੋਵੇਗਾ ਅਤੇ ਅਗਲੇ ਪੰਜ ਮਹੀਨਿਆਂ ਤੱਕ ਚੱਲੇਗਾ। ਇਸ ਤੋਂ ਇਲਾਵਾ, ਸਲਮਾਨ ਕਰਨ ਜੌਹਰ ਅਤੇ ਫਰਾਹ ਖ਼ਾਨ ਵੀ ਸਲਮਾਨ ਦੀ ਗੈਰਹਾਜ਼ਰੀ ਵਿੱਚ ਬਿੱਗ ਬੌਸ 19 ਦੀ ਮੇਜ਼ਬਾਨੀ ਕਰਨਗੇ। ਹਾਲਾਂਕਿ, ਇਸ ਬਾਰੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੁਝ ਵੀ ਐਲਾਨ ਨਹੀਂ ਕੀਤਾ ਗਿਆ ਹੈ।